ਪੰਨਾ:ਸਰਦਾਰ ਭਗਤ ਸਿੰਘ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੦)

ਅੰਗ੍ਰੇਜ਼ੀ ਸਾਮਰਾਜ ਦੇ ਦਬਾਓ ਹੇਠੋਂ ਜਦੋਂ ਧੁਰ-ਪੂਰਬ ਸੁਤੰਤ੍ਰ ਹੋਵੇਗਾ ਤਾਂ ਇਨ੍ਹਾਂ ਬਹਾਦਰਾਂ ਦਾ ਇਤਿਹਾਸ ਬੜੇ ਸਤਕਾਰ ਨਾਲ ਲਿਖਿਆ ਜਾਵੇਗਾ। ਸਰਦਾਰ ਭਗਤ ਸਿੰਘ ਨੇ ਹਿੰਦ ਦੀ ਜਨਤਾ ਨੂੰ "ਇਨਕਲਾਬ ਜ਼ਿੰਦਾਬਾਦ' ਦਾ ਨਾਹਰਾ ਦਿੱਤਾ ਅਤੇ "ਆਜ਼ਾਦ ਹਿੰਦ ਫੌਜ" ਦੇ ਬਹਾਦਰ ਸਿਪਾਹੀਆਂ ਨੇ "ਜੈ ਹਿੰਦ" ਦਾ ਨਾਹਰਾ।

੧੯੪੫ ਵਿੱਚ ਅਮ੍ਰੀਕਾ ਨੇ ਜਪਾਨ ਦੇ ਸ਼ਹਿਰ 'ਹੀਰੋਸ਼ੀਮਾ' ਵਿੱਚ 'ਪ੍ਰਮਾਣੂ ਬੰਬ' ਸੁਟਿਆ। ਉਸ ਬੰਬ ਨਾਲ ਹੋਏ ਮਨੁਖੀ ਨੁਕਸਾਨ ਨੂੰ ਦੇਖ ਕੇ ਬਾਦਸ਼ਾਹ ਜਪਾਨ ਨੇ ਅੰਗ੍ਰੇਜ਼ਾਂ ਤੇ ਉਸਦੇ ਸਾਥੀਆਂ ਅਗੇ ਹਥਿਆਰ ਸੁਟ ਦਿੱਤੇ। ਸੰਸਾਰ ਦਾ ਦੂਸਰਾ ਮਹਾਨ ਯੁੱਧ ਸਮਾਪਤ ਹੋ ਗਿਆ। ਇਤਹਾਦੀਆਂ, ਅਮ੍ਰੀਕਾ, ਫ਼ਰਾਂਸ, ਚੀਨ ਤੇ ਅੰਗ੍ਰੇਜ਼ਾਂ ਦੀ ਫਤਹ ਹੋਈ। ਜਰਮਨ, ਇਟਲੀ ਤੇ ਜਾਪਾਨ ਦੀਆਂ ਮਹਾਨ ਫੌਜੀ ਤਾਕਤਾਂ ਖਤਮ ਹੋ ਗਈਆਂ। ਮਸੋਲੋਨੀ ਤੇ ਹਿਟਲਰ ਤਾਂ ਮਰ ਗਏ ਅਤੇ ਜਪਾਨ ਦਾ ਜਰਨੈਲ ਤੋਜੋ ਕੈਦ ਕਰ ਲਿਆ ਗਿਆ। ਸੰਸਾਰ ਦੇ ਤਿੰਨੇ ਆਜ਼ਾਦ ਦੇਸ ਗੁਲਾਮ ਹੋ ਗਏ। ਅੰਗ੍ਰੇਜ਼ ਨੇ ਫ਼ਤਹ ਤਾਂ ਹਾਸਲ ਕਰ ਲਈ, ਪਰ ਇਸਦੀ ਇਹ ਫਤਹ ਹਾਰ ਨਾਲੋਂ ਬਹੁਤੀ ਮੰਦੀ ਸੀ। ਕਿਉਂਕਿ ਸਾਰੇ ਸਾਮਰਾਜ ਦੀ ਮਾਲੀ ਹਾਲਤ ਬਹੁਤ ਕਮਜ਼ੋਰ ਹੋ ਗਈ। ਅਰਬਾਂ ਪੌਂਡ ਕਰਜਾ ਸਿਰ ਚੜ੍ਹ ਗਿਆ। ਆਰਥਿਕ ਤੌਰ ਤੋ ਅਮਰੀਕਾ ਦਾ ਗੁਲਾਮ ਹੋਣਾ ਪਿਆ। ਆਪਣੀ ਕਮਜ਼ੋਰੀ ਨੂੰ ਤੇ ਹਿੰਦ ਦੀ ਆਜ਼ਾਦੀ ਦੀ ਲਹਿਰ ਦੀ ਮਜ਼ਬੂਤੀ ਨੂੰ ਅਨੁਭਵ ਕਰ ਕੇ ਅੰਗ੍ਰੇਜ਼ਾਂ ਨੇ ਹਿੰਦ ਨੂੰ ਛੱਡਣ ਦੀ ਸਲਾਹ