ਪੰਨਾ:ਸਰਦਾਰ ਭਗਤ ਸਿੰਘ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੧)

ਕਰ ਲਈ। ਉਹ ਵੀ ਇਸ ਢੰਗ ਨਾਲ ਕਿ ਅੰਗ੍ਰੇਜ਼ ਰਾਜ ਤੇ ਕੌਮ ਨੂੰ ਜਿਸ ਨਾਲ ਲਾਭ ਪਹੁੰਚੇ। ਮਾਊਂਟ ਬੇਟਨ ਨੂੰ ਵਿਚੋਲਾ ਬਣਾਕੇ ਦੇਸ਼ ਦੇ ਕਾਂਗਸੀਆਂ, ਰਾਜਿਆਂ ਤੇ ਸਰਮਾਇਆਦਾਰਾਂ ਦੀਆਂ ਜੁੰਡਲੀਆਂ ਨਾਲ ਸਮਝੌਤਾ ਕੀਤਾ। ਇਹ ਜੁੰਡਲੀਆਂ ਅੰਗਰੇਜ਼ੀ ਸਾਮਰਾਜ ਨੂੰ ਅਮਰ ਰੱਖਣ ਦੀਆਂ ਹਾਮੀ ਸਨ। ਇਹਨਾਂ ਨਾਲ ਸਲਾਹ ਕਰਕੇ ਦੇਸ਼ ਨੂੰ ਦੋ ਹਿੱਸਿਆਂ ਵਿਚ ਵੰਡ ਦਿਤਾ। ਇਕ ਹਿੱਸਾ ਮੁਸਲਮਾਨਾਂ ਤੇ ਦੂਸਰਾ ਹਿੰਦੂਆਂ ਨੂੰ ਦੇ ਕੇ ਦੋ ਅੱਡਰੇ ਦੇਸ਼-ਪਾਕਸਤਾਨ ਤੇ ਹਿੰਦੁਸਤਾਨ ਬਣਾ ਦਿੱਤੇ। ੧੫ ਅਗਸਤ ੧੯੪੭ ਨੂੰ ਦੇਸ਼ ਆਜ਼ਾਦ ਹੋਇਆ। ਜਿਸ ਦਿਨ ਨਵੀਂ ਦਿਲੀ ਦੇ ਅਸੈਂਬਲੀ ਚੈਂਬਰ, ਜਿਸ ਚੈਂਬਰ ਵਿਚ ਸ: ਭਗਤ ਸਿੰਘ ਜੀ ਨੇ ਬੰਬ ਸੁਟਿਆ ਸੀ- ਵਿਚ ਆਜ਼ਾਦੀ ਦਾ ਐਲਾਨ ਪੜ੍ਹਿਆ ਜਾ ਰਿਹਾ ਸੀ ਤੇ ਦੇਸ਼ ਦੇ ਸਰਮਾਏਦਾਰ, ਰਾਜੇ, ਜਗੀਰਦਾਰ ਤੇ ਮੌਕਾ ਤਾੜੂ ਹਿੰਦੂ, ਸਿੱਖ ਤੇ ਮੁਸਲਮਾਨ ਖੁਸ਼ੀ ਮਨਾ ਰਹੇ ਸਨ, ਉਸ ਵੇਲੇ ਜਮਨਾ ਤੋਂ ਲਗਕੇ ਦਰਿਆ ਅਟਕ ਤਕ ਪੰਜਾਬ ਤੇ ਸਿੰਧ ਸਾਰਾ ਸੜ ਰਿਹਾ ਸੀ। ਮਾਸੂਮ ਬੱਚੇ ਭੁੱਖੇ, ਰਾਹਾਂ ਦੀ ਥਕਾਵਟ, ਫਿਰਕੂ ਭੂਤ ਦੀ ਖੰਜਰ ਅਤੇ ਲਾਲਚ ਦੀ ਤਲਵਾਰ ਨਾਲ ਬੇਦਰਦੀ ਨਾਲ ਮਾਰੇ ਜਾ ਰਹੇ ਸਨ। ਕੁਵਾਰੀਆਂ ਤੇ ਵਿਆਹੀਆਂ ਦੇਵੀਆਂ ਦੇ ਸਤ ਲੁਟਣ ਵਿਚ ਰਤਾ ਗ਼ੁਰੇਜ਼ ਨਹੀਂ ਸੀ ਕੀਤਾ ਜਾਂਦਾ। ਲਹੂ ਦੀਆਂ ਨਦੀਆਂ ਵਹਿ ਰਹੀਆਂ ਸਨ ਪਰ ਮਕਾਨ ਛੱਡੇ ਜਾ ਰਹੇ ਸਨ। ਆਪਣਿਆਂ ਨੂੰ ਦਸ਼ਮਨ ਤੇ ਦੁਸ਼ਮਨਾਂ ਨੂੰ ਮਿਤ੍ਰ ਜਾਣਿਆ ਜਾ ਰਿਹਾ ਸੀ....। ਜਨਤਾ ਦੀ ਕੁਰਲਾਹਟ ਦਿੱਚ ਜਵਾਹਰ ਲਾਲ ਤੇ ਬਲਦੇਵ ਸਿੰਘ ਰੇਡੀਓ ਉਤੇ