ਪੰਨਾ:ਸਰਦਾਰ ਭਗਤ ਸਿੰਘ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸ਼ਹੀਦ ਭਗਤ ਸਿੰਘ

੧.

ਹੋਲੀਆਂ ਦੀਆਂ ਛੁਟੀਆਂ ਦੇ ਕਾਰਨ ਕਾਲਜ ਬੰਦ ਸਨ। ਨੈਸ਼ਨਲ ਕਾਲਜ ਲਾਹੌਰ ਦੇ ਕੁਝ ਵਿਦਿਆਰਥੀ ਦਰਿਆ ਰਾਵੀ ਦੇ ਕੰਢੇ ਬੈਠੇ ਹੋਏ ਸਨ। ਠੰਢ ਘਟ ਹੋਣ ਕਰਕੇ ਮੌਸਮ ਬਹਾਰ ਦਾ ਸੀ। ਨਾ ਧੁੱਪ ਚੁਭਦੀ ਸੀ ਤੇ ਨਾ ਸੀਤ ਸਤਾਉਂਦੀ ਸੀ। ਸਾਰੇ ਵਿਦਿਆਰਥੀਆਂ ਨੇ ਰਾਵੀ ਦੇ ਸੀਤਲ ਜਲ ਵਿਚ ਇਸ਼ਨਾਨ ਕਰਕੇ ਤਨ ਨੂੰ ਠੰਢਿਆਂ ਕੀਤਾ ਤੇ ਮਨ ਨੂੰ ਉਤਸ਼ਾਹੀ ਬਣਾਇਆ ਸੀ।

ਉਹ ਵਿਦਿਆਰਥੀ ਗਿਣਤੀ ਵਿੱਚ ਸਤ ਸਨ। ਕੁਝ ਨੇ ਪੂਰੇ ਲੀੜੇ ਪਾ ਲਏ ਸੀ ਤੇ ਕੁਝ ਅੱਧ ਪਚੱਧੇ ਵਿੱਚ ਹੀ ਬੈਠੇ ਹੋਏ ਵਿਚਾਰਾਂ ਕਰ ਰਹੇ ਸਨ। ਉਨ੍ਹਾਂ ਦਾ ਆਗੂ ਭਗੌਤੀ ਚਰਨ ਸੀ। ਭਗੌਤੀ ਚਰਨ ਦੇ ਲਾਗੇ ਸੁਖ ਦੇਵ, ਯਸ਼ਪਾਲ, ਰਾਮ ਕ੍ਰਿਸ਼ਨ, ਤੀਰਥ ਰਾਮ ਬੈਠੇ ਸਨ ਤੇ ਸਾਹਮਣੇ ਭਗਤ ਸਿੰਘ ਬੈਠਾ ਸੀ। ਭਗਤ ਸਿੰਘ ਦੇ ਕੋਲ ਹੀ ਸਰਦੂਲ ਸਿੰਘ ਬਰਾਜਮਾਨ ਸੀ।

ਸਾਰਿਆਂ ਨਾਲੋਂ ਛੋਟੀ ਉਮਰ ਵਾਲਾ ਭਗਤ ਸਿੰਘ ਸੀ, ਗੋਰਾ ਰੰਗ, ਨਕਸ਼ ਤਿੱਖੇ ਅਤੇ ਮਲੂਕੜਾ ਜਿਹਾ ਤਨ ਸੀ| ਪਰ ਅੱਖਾਂ ਦੀ ਜੋਤ ਤੇ ਚੇਹਰੇ ਦਾ ਖੇੜਾ ਪ੍ਰਗਟ ਕਰ ਰਹੇ ਸਨ ਕਿ ਉਹ ਇਕ ਹੋਣਹਾਰ ਗਭਰੂ ਸੀ। ਉਸ ਦੀ ਆਤਮਾ