ਪੰਨਾ:ਸਰਦਾਰ ਭਗਤ ਸਿੰਘ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੪)

ਬਲਵਾਨ ਤੇ ਦ੍ਰਿੜ-ਵਿਸ਼ਵਾਸ ਵਾਲੀ ਸੀ। ਕੁਝ ਕਰਨ ਦਾ ਦਾ ਚਾਅ ਅਟੁਟ ਸੀ।

ਉਮਰ ਦਾ ਸੋਹਲਵਾਂ ਸਾਲ ਵੀ ਅਜੇ ਪਰਾ ਨਹੀਂ ਹੋਇਆ ਸੀ, ਜਨਮ ੧੯੦੭ ਈ: ਵਿਚ ਪਰ ਗਲ-ਬਾਤ ਤੇ ਚੇਹਰੇ ਦੇ ਪ੍ਰਭਾਵ ਤੋਂ ਚੰਗਾ ਸਿਆਣਾ ਪ੍ਰਤੀਤ ਹੁੰਦਾ ਸੀ। ਮੋਟੀਆਂ ਅੱਖਾਂ ਵਿਚ ਮਸਤੀ ਤੇ ਖਿੱਚ ਸੀ।

ਉਹ ਸਰਦਾਰ ਕਿਸ਼ਨ ਸਿੰਘ ਬੰਗਾ ਜ਼ਿਲਾ ਲਾਇਲਪੁਰ[1] ਵਾਸੀ ਦਾ ਸਪੁਤਰ ਅਤੇ ਮਸ਼ਹੂਰ ਦੇਸ਼ ਭਗਤ ਸਰਦਾਰ ਅਜੀਤ ਸਿੰਘ ਜੀ ਜਲਾਵਤਨ ਦਾ ਭਤੀਜਾ ਸੀ। ਉਪਰੋਕਤ ਸਾਥੀਆਂ ਦੇ ਨਾਲ ਨੈਸ਼ਨਲ ਕਾਲਜ ਬੀ.ਏ. ਵਿੱਚ ਪੜ੍ਹਦਾ ਸੀ।

".......ਮਿਤ੍ਰੋ! ਅਗਲੇ ਮਹੀਨੇ ਇਮਤਿਹਾਨ ਹੋ ਜਾਣੇ ਨੇ। ਬੀ. ਏ. ਪਾਸ ਕਰਕੇ ਅਸਾਂ ਸਾਰਿਆਂ ਨੇ ਕਾਲਜ ਨੂੰ ਛੱਡ ਦੇਣਾ ਹੈ।" ਭਗੌਤੀ ਚਰਨ ਬੋਲਿਆ, "..........ਕਾਲਜ ਛੱਡਣ ਪਿਛੋਂ ਅਸਾਂ ਜੀਵਨ-ਸੰਗ੍ਰਾਮ ਵਿੱਚ ਦਾਖਲ ਹੋਣਾ ਹੈ। ਇਹ ਵੀ ਆਪ ਨੂੰ ਪਤਾ ਹੈ ਕਿ ਅਸਾਂ ਦਾ ਜੀਵਨ ਮਨੋਰਥ ਦੂਸਰਿਆਂ ਨਾਲੋਂ ਵਖਰਾ ਹੈ।.... ਕੋਈ ਜੁਆਨ ਹੋਕੇ, ਜਾਂ ਪੜ੍ਹਕੇ ਜਦੋਂ ਇਸ ਦੁਨੀਆਂ ਨਾਲ ਰਲਦਾ ਹੈ ਤਾਂ ਉਸ ਦੇ ਜੀਵਨ ਮਨੋਰਥ ਹੁੰਦਾ ਹੈ: ਧਨ ਕਮਾਉਣਾ, ਬਾਲ-ਬੱਚੇ ਤੇ ਪ੍ਰਵਾਰ ਦੇ ਜੀਆਂ ਨੂੰ ਪਾਲਣਾ, ਸਮਾਜ ਦੇ ਅਸੂਲਾਂ ਉਤੇ


  1. *ਸ: ਕਿਸ਼ਨ ਸਿੰਘ ਜੀ ਦਾ ਪਿਛਲਾ ਪਿੰਡ ਖਟਖੜ ਕਲਾਂ ਜ਼ਿਲਾ ਜਲੰਧਰ ਹੈ। ਲਾਇਲਪੁਰ ਵਿੱਚ ਮੁਰੱਬੇ ਸਨ।