ਪੰਨਾ:ਸਰਦਾਰ ਭਗਤ ਸਿੰਘ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੭)

ਉਹ ਸਪੂਤ ਜੋ ਸ਼ਹੀਦ ਹੋ ਚੁਕੇ ਨੇ ਉਨ੍ਹਾਂ ਦੀਆਂ ਰੂਹਾਂ ਅਸਾਂ ਨੂੰ ਪੁਕਾਰ ਪੁਕਾਰਕੇ ਕਹਿ ਰਹੀਆਂ ਨੇ"ਹਿੰਦੀ ਨੌ-ਜੁਆਨੋ ਉਠੋ! ਗੁਲਾਮ ਦੇਸ਼ ਨੂੰ ਸੁਤੰਤ੍ਰ ਕਰੋ!" ਜੇਹੜੇ, ਵੀਰ ਜੇਹਲਾਂ ਦੀਆਂ ਕੋਠੜੀਆਂ ਵਿਚ ਦੁਖ ਸਹਿ ਰਹੇ ਨੇ ਉਨ੍ਹਾਂ ਨੂੰ ਵੀ ਆਸ ਹੈ ਕਿ ਨੌਜੁਆਨ ਕਦੀ ਉਨ੍ਹਾਂ ਨੂੰ ਜੇਹਲਾਂ ਦੀਆਂ ਕਾਲ ਕੋਠੜੀਆਂ ਵਿਚੋਂ ਆਜ਼ਾਦ ਕਰਾਉਣਗੇ। ਜੋ ਕਾਲੇ ਪਾਣੀ ਦੀਆਂ ਪਹਾੜੀਆਂ ਵਿਚ ਡੱਕੇ ਹੋਏ ਨੇ ਉਹ ਵਤਨ ਆਉਣ ਲਈ ਤਾਂਘ ਰਹੇ ਨੇ। ਸ੍ਰਦਾਰ ਅਜੀਤ ਸਿੰਘ ਜੀ[1], ਰਾਸ ਬਿਹਾਰੀ ਬੋਸ, ਸੂਫੀ ਅੰਬਾ ਪ੍ਰਸ਼ਾਦ ਆਦਿਕ ਵੀਰ ਜਿਹੜੇ ਪ੍ਰਦੇਸ਼ਾਂ ਵਿਚ ਨੇ ਉਨ੍ਹਾਂ ਦੀ ਵੀ ਇਛਾ ਹੈ ਕਿ ਉਹ ਸੁਤੰਤ੍ਰ ਭਾਰਤ ਵਿਚ ਜਾ ਕੇ ਮੁੜ ਵਸਣ......।"

ਭਗਤ ਸਿੰਘ"ਪਹਿਲਾਂ ਸਰਕਾਰ ਨਾਲ ਟਕਰ ਕਿਵੇਂ ਲਈ ਜਾਵੇ?"

ਭਗੌਤੀ ਚਰਨ"ਆਮ ਲੋਕਾਂ ਵਿਚ ਪ੍ਰਚਾਰ ਕੀਤਾ ਜਾਵੇ, ਹਕੂਮਤ ਦੇ ਵਿਰੁੱਧ ਜਲੂਸ ਕਢੇ ਜਾਣ, ਜਲਸੇ ਕੀਤੇ ਜਾਣ ਜੇਹੜੀਆਂ ਵੀ ਲਹਿਰਾਂ ਹਕੂਮਤ ਨਾਲ ਟੱਕਰ ਵਾਲੀਆਂ ਹਨ, ਉਨ੍ਹਾਂ ਵਿਚ ਕੰਮ ਕੀਤਾ ਜਾਵੇ।"

ਭਗਤ ਸਿੰਘ"ਜਥੇਬੰਦੀ ਕਿਹੜੀ ਵਿਚ ਭਰਤੀ ਹੋਇਆ ਜਾਵੇ?"

ਭਗੌਤੀ ਚਰਨ"ਕਾਂਗ੍ਰਸ ਬੁਢਿਆਂ ਦੀ ਜਥੇਬੰਦੀ ਹੈ। ਇਹ ਸੁਧਾਰਵਾਦੀ ਹਨ, ਇਨ੍ਹਾਂ ਲਹਿਰਾਂ ਚਲਾਉਂਣੀਆਂ ਤੇ ਬੰਦ ਵੀ ਕਰਨੀਆਂ ਨੇ। ਨਵੀਂ ਇਨਕਲਾਬੀ ਜਥੇਬੰਦੀ ਕਾਇਮ ਕੀਤੀ ਜਾਵੇਗੀ। ਨੌਜੁਆਨਾਂ ਨੂੰ ਭਰਤੀ ਕੀਤਾ


  1. *ਹਿੰਦੁਸਤਾਨ ਦੇ ਆਜ਼ਾਦ ਹੋਣ ਤੇ ਸ: ਅਜੀਤ ਸਿੰਘ ਜੀ ਹਿੰਦੁਸਤਾਨ ਵਾਪਸ ਆਏ ਸਨ, ਪਰ ਕੁਝ ਦੇਰ ਬਾਅਦ ਚਲਾਣਾ ਕਰ ਗਏ ਸਨ।