ਪੰਨਾ:ਸਰਦਾਰ ਭਗਤ ਸਿੰਘ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੮)

ਜਾਵੇਗਾ, ਉਨ੍ਹਾਂ ਨੌਜੁਆਨਾਂ ਨੂੰ ਜੋ ਵਤਨ ਬਦਲੇ ਆਪਾ ਵਾਰਨ ਵਾਲੇ ਹੋਣ।"

ਭਗਤ ਸਿੰਘ"ਫਿਰ ਗਲ ਇਹ ਹੈ ਕਿ ਮੈਨੂੰ ਕੋਈ ਟਕਾਣਾ ਦਸੋ ਜਿਥੇ ਮੈਂ ਜਾਕੇ ਕੰਮ ਕਰਾਂ। ਇਮਤਿਹਾਨ ਦੇਕੇ ਮੈਂ ਕਾਲਜ ਵਿਚੋਂ ਹੀ ਕਿਧਰੇ ਚਲੇ ਜਾਣਾ ਹੈ।"

ਭਗੌਤੀ ਚਰਨ"ਸਾਰਿਆਂ ਹੀ ਕਾਲਜ ਵਿਚੋਂ ਨਿਕਲ ਕੇ ਕਿਧਰੇ ਨਾ ਕਿਧਰੇ ਜਾਣਾ ਹੈ।"

ਭਗਤ ਸਿੰਘ"ਮੇਰੀ ਖਾਸ ਗਲ ਹੈ।"

ਭਗੌਤੀ ਚਰਨ"ਉਹ ਕੀ?"

ਭਗਤ ਸਿੰਘ"ਮੇਰੇ ਘਰ ਦੇ ਮੇਰੇ ਵਿਆਹ ਦਾ ਬੰਦੋਬਸਤ ਕਰ ਰਹੇ ਨੇ। ਪਰ ਮੈਂ ਵਿਆਹ ਨਹੀਂ ਕਰਾਉਣਾ। ਪੱਕਾ ਫੈਸਲਾ ਕਰ ਚੁਕਾ ਹਾਂ ਕਿ ਜਿੰਨਾ ਚਿਰ ਦੇਸ਼ ਸੁਤੰਤ੍ਰ ਤੇ ਖੁਸ਼ਹਾਲ ਨਹੀਂ ਹੋ ਜਾਂਦਾ ਉਨਾ ਚਿਰ ਨਾ ਘਰ ਬੈਠਾਂਗਾ ਤੇ ਨਾ ਗ੍ਰਹਿਸਤ ਦੇ ਝੰਬੇਲੇ ਵਿਚ ਫਸਾਂਗਾ।"

ਯਸ਼ਪਾਲ"ਤੇਰੇ ਤਾਂ ਘਰ ਦੇ ਬਹੁਤ ਸਿਆਣੇ ਹਨ। ਵਤਨ ਦੀ ਖਾਤਰ ਸਾਰੇ ਸੁਖ ਕੁਰਬਾਨ ਕਰ ਰਹੇ ਨੇ। ਉਹ ਕਿਵੇਂ ਤੇਰੀ ਮਰਜੀ ਦੇ ਵਿਰੁਧ ਚਲਣਗੇ?"

ਭਗਤ ਸਿੰਘ"ਮੇਰੇ ਮਾਤਾ ਪਿਤਾ ਤੇ ਬਾਕੀ ਦਾ ਪ੍ਰਵਾਰ ਮੈਨੂੰ ਬਹੁਤ ਪਿਆਰਦਾ ਹੈ। ਉਹ ਪਿਆਰ ਦਾ ਫਲ ਏਹੋ ਸਮਝਦੇ ਨੇ ਕਿ ਮੈਂ ਕਿਸੇ ਚੰਗੇ ਘਰਾਣੇ ਵਿਚ ਛੇਤੀ ਤੋਂ ਛੇਤੀ ਵਿਆਹਿਆ ਜਾਵਾਂ।"

ਸੁਖਦੇਵ"ਉਨ੍ਹਾਂ ਨੂੰ ਸ਼ਾਇਦ ਇਹ ਵੀ ਚਿੰਤਾ ਹੋਵੇ ਕਿ ਆਪਣੇ ਚਾਚੇ ਵਾਂਗ ਤੂੰ ਵੀ ਇਨਕਲਾਬੀ ਨਾ ਬਣ ਜਾਵੇਂ।