ਪੰਨਾ:ਸਰਦਾਰ ਭਗਤ ਸਿੰਘ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੯)

ਇਨਕਲਾਬੀ ਰੁਚੀਆਂ ਨੂੰ ਰੋਕਣ ਵਾਸਤੇ ਹੀ ਉਹ ਗ੍ਰਹਿਸਤ ਦਾ ਬੰਨ੍ਹਣ ਨਾ ਪਾਉਣਾ ਚਾਹੁੰਦੇ ਹੋਣ?"

ਭਗਤ ਸਿੰਘ"ਇਹ ਵੀ ਹੋ ਸਕਦਾ ਹੈ?"

ਭਗੌਤੀ ਚਰਨ"ਕੋਈ ਫਿਕਰ ਦੀ ਗਲ ਨਹੀਂ! ਮੇਰੇ ਮਿਤ੍ਰ ਕਾਹਨਪੁਰ ਹਨ। ਇਮਤਿਹਾਨ ਦੇ ਮੁਕਣ ਪਿਛੋਂ ਤੈਨੂੰ ਉਥੇ ਭੇਜ ਦਿਤਾ ਜਾਵੇਗਾ। ਉਨ੍ਹਾਂ ਦੇ ਨਾਲ ਰਲ ਕੇ ਜਦੋ-ਜਹਿਦ ਕਰਨੀ। ਇਹ ਜ਼ਰੂਰੀ ਨਹੀਂ ਪੰਜਾਬ ਵਿਚ ਹੀ ਕੰਮ ਕੀਤਾ ਜਾਵੇ। ਅੰਗ੍ਰੇਜ਼ ਸਾਮਰਾਜ ਦਾ ਖਾਤਮਾ ਤਾਂ ਸਾਰੇ ਹਿੰਦ ਵਿਚੋਂ ਹੀ ਕਰਨਾ ਹੈ।"

ਸਰਦੂਲ ਸਿੰਘ"ਅੰਗ੍ਰੇਜ਼ ਦੇ ਯਾਰਾਂ ਦੇਸੀ ਰਾਜਿਆ ਦਾ ਵੀ ਬੋਰੀਆ ਬਿਸਤਰਾ ਵਲ੍ਹੇਟਣਾ ਹੈ। ਦੇਸ ਵਿਚ ਜਿੰਨਾ ਚਿਰ ਲੋਕ-ਰਾਜ ਕਾਇਮ ਨਹੀਂ ਹੁੰਦਾ ਉੱਨਾ ਚਿਰ ਆਮ ਮਨੁੱਖ ਸਾਹ ਨਹੀਂ ਲੈ ਸਕਦਾ।"

ਯਸ਼ਪਾਲ"ਬਿਲਕੁਲ ਠੀਕ!"

ਭਗੌਤੀ ਚਰਨ"...ਹਾਂ! ਭਗਤ ਸਿੰਘ ਕਾਹਨਪੁਰ ਗਨੇਸ਼ ਸ਼ੰਕਰ ਜੀ ਵਿਦਿਆਰਥੀ ਹਨ, 'ਪ੍ਰਤਾਪ ਪ੍ਰੈਸ' ਉਨ੍ਹਾਂ ਦਾ ਹੈ, ਉਨ੍ਹਾਂ ਕੋਲ ਪੁਜ ਜਾਣਾ।"

ਭਗਤ ਸਿੰਘ"ਬਹੁਤ ਹੱਛਾ!"

ਇਸ ਤਰਾਂ ਵਿਚਾਰਾਂ ਹੁੰਦੀਆਂ ਰਹੀਆਂ, ਭਵਿਖਤ ਦੇ ਪ੍ਰੋਗ੍ਰਾਮ ਬਣਦੇ ਰਹੇ। ਹੌਲੀ ਹੌਲੀ ਸੂਰਜ ਪਛਮ ਵਿਚ ਲੁਕ ਗਿਆ। ਉਸ ਦੀਆਂ ਅੰਤਮ ਲਾਲ ਕਿਰਨਾਂ ਵੀ ਅਲੋਪ ਹੋ ਗਈਆਂ। ਸਤਾਂ ਹੀ ਨੌ-ਜੁਆਨਾਂ ਨੇ ਸਾਰਾ ਦਿਨ ਰਾਵੀ ਕੰਢੇ ਬਤੀਤ ਕੀਤਾ ਚੰਗੇ ਹਨੇਰੇ ਉਠੇ ਤੇ ਲਾਹੌਰ ਸ਼ਹਿਰ ਨੂੰ ਆ ਗਏ।