ਪੰਨਾ:ਸਰਦਾਰ ਭਗਤ ਸਿੰਘ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੦)

੨.

ਜਿਵੇਂ ਮੁਢਲੀ ਕਥਾ ਵਿਚ ਇਹ ਦਸਣ ਦਾ ਯਤਨ ਕੀਤਾ ਗਿਆ ਕਿ ੧੮੮੬ ਤੋਂ ਕਾਂਗ੍ਰਸ, ਸਿੰਘ ਸਭਾ ਲਹਿਰ, ਗ਼ਦਰ ਪਾਰਟੀ, ਕੌਮਾਂਗਾਟਾ ਮਾਰੂ ਵਾਲੇ ਹਿੰਦੀ ਆਦਿਕ ਜਥੇਬੰਦੀਆਂ ਦੇ ਰਾਹੀਂ ਭਾਰਤ ਦੀ ਜਨਤਾ ਨੂੰ ਇਹ ਸੂਝ ਹੋ ਗਈ ਕਿ ਉਹ ਅੰਗ੍ਰੇਜ਼ੀ ਸਾਮਰਾਜ ਦੇ ਗੁਲਾਮ ਸਨ। ਗੁਲਾਮੀ ਦਾ ਜੀਵਨ ਚੰਗਾ ਨਹੀਂ, ਅਜ਼ਾਦੀ ਵਾਸਤੇ ਜਦੋ-ਜਹਿਦ ਜ਼ਰੂਰ ਕਰਨੀ ਚਾਹੀਦੀ ਹੈ। ਬਿਨਾਂ ਕੁਰਬਾਨੀ ਦਿਤੇ ਦੇ ਕਦੀ ਆਜ਼ਾਦੀ ਨਹੀਂ ਮਿਲਦੀ।

ਗੁਲਾਮੀ ਦੇ ਵਿਰੁਧ ਅਤੇ ਆਜ਼ਾਦੀ ਦੇ ਹੱਕ ਵਿਚ ਵਧ-ਫੁਲ ਰਹੇ ਵਲਵਲੇ ਨੂੰ ਦਬਾਉਣ ਵਾਸਤੇ ਅੰਗ੍ਰੇਜ਼ ਸਰਕਾਰ ਦੇ ਹੁਕਮ ਨਾਲ ਐਂਪੀਰੀਅਲ ਕੌਂਸਲ ਨੇ ੧੮ ਮਾਰਚ ੧੯੧੯ ਨੂੰ ਰੌਲਟ ਬਿਲ ਪਾਸ ਕਰਕੇ ਕਾਨੂੰਨ ਬਣਾ ਦਿਤਾ। ਇਸ ਦੇ ਰੋਸ ਵਜੋਂ ਪੰਡਿਤ ਮੋਤੀ ਲਾਲ ਨਹਿਰੂ ਤੇ ਉਸ ਦੇ ਸਾਥੀ ਐਂਪੀਰੀਅਲ ਕੌਂਸਲ ਨੂੰ ਛੱਡ ਕੇ ਬਾਹਰ ਆ ਗਏ। ਪਸ਼ਾਵਰ ਤੋਂ ਬ੍ਰਹਮ ਪੁਤਰ ਹਿਮਾਲੀਯਾ ਤੋਂ ਰਾਸਕੁਮਾਰੀ ਤਕ ਸਾਰੇ ਸੂਝ ਬੂਝ ਵਾਲੇ ਨਰ ਨਾਰੀ ਨੇ ਇਸ ਕਾਨੂੰਨ ਨੂੰ ਮਾੜਾ ਜਾਤਾ। ਇਹ ਕਾਨੂੰਨ ਹਰ ਹਿੰਦੁਸਤਾਨੀ ਵਾਸਤੇ ਦੁਖ