ਪੰਨਾ:ਸਰਦਾਰ ਭਗਤ ਸਿੰਘ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੧)

ਦਾ ਕਾਰਨ ਹੋ ਸਕਦਾ ਸੀ। ਮਹਾਤਮਾਂ ਗਾਂਧੀ ਨੇ ਇਸ ਕਾਨੂੰਨ ਦੇ ਵਿਰੁਧ ਸਤਿਆਗ੍ਰਹਿ ਕਰਨ ਦਾ ਫੈਸਲਾ ਕਰ ਲਿਆ।

ਉਸ ਸਮੇਂ ਪੰਜਾਬ ਦਾ ਗਵਰਨਰ ਸਰ ਮੀਚਲ ਉਡਵਾਇਰ ਸੀ। ਲੜਾਈ ਦੇ ਦਿਨਾਂ ਵਿਚ ਇਸ ਨੇ ਬਹੁਤ ਸਖਤੀਆਂ ਕੀਤੀਆਂ ਸਨ। ਮਾਵਾਂ ਦੇ ਜੁਆਨ ਪੁਤਰ ਜਬਰਨ ਭਰਤੀ ਕਰਕੇ ਲੜਾਈ ਵਲ ਤੋਰੇ ਸਨ। ਜੰਗੀ ਕਰਜ਼ੇ ਤੇ ਹੋਰ ਜੰਗੀ ਫੰਡਾਂ ਧੱਕੇ ਨਾਲ ਵਸੂਲ ਕੀਤੀਆਂ ਸਨ। ਪੁਲਸ ਤੇ ਫੌਜ ਨੂੰ ਬਹੁਤ ਖੁਲ੍ਹੇ ਅਖਤਿਆਰ ਦਿਤੇ ਹੋਏ ਸਨ। ਸਾਰੇ ਆਹਲਾ ਅਫਸਰ ਆਮ ਅੰਗ੍ਰੇਜ਼ ਸਨ ਜੇ ਕੋਈ ਦੇਸੀ ਅਫ਼ਸਰ ਹੈ ਵੀ ਸੀ ਤਾਂ ਉਹ ਗੋਰੇ ਅਫਸਰ ਨਾਲੋਂ ਵੀ ਕਰੜੇ ਤੇ ਖਰਵੇ ਸੁਭਾ ਵਾਲਾ ਸੀ। ਜਨਤਾ ਤ੍ਰਾਸ ਤ੍ਰਾਸ ਕਰਦੀ ਸੀ, ਅੰਗ੍ਰੇਜ਼ ਦੇ ਵਿਰੁਧ ਘਿਰਨਾ ਦੀ ਜੁਆਲਾ ਹਰ ਦਿਲ ਵਿਚ ਮਘ ਰਹੀ ਸੀ।

੬ ਅਪ੍ਰੈਲ ੧੯੧੯ ਨੂੰ ਸਾਰੇ ਪੰਜਾਬ ਵਿਚ ਮੁਕੰਮਲ ਹੜਤਾਲ ਹੋਈ। ਹਿੰਦੂ, ਸਿਖ ਤੇ ਮੁਸਲਮਾਨਾਂ ਨੇ ਮਿਲ ਕੇ ਹੜਤਾਲ ਕੀਤੀ। ਉਹ ਹੜਤਾਲ ਨਹੀਂ ਸੀ, ਸਭ ਜਾਤੀਆਂ ਦੇ ਮਿਲਾਪ ਦਾ ਇਕ ਬੇ-ਮਿਸਾਲ ਨਮੂਨਾ ਸੀ। ਉਸ ਹੜਤਾਲ ਬਾਰੇ ਗਵਰਨਰ ਨੇ ਰਾਏਜ਼ਾਦਾ ਹੰਸ ਰਾਜ ਨੂੰ ਪੁਛਿਆ ਕਿ ਇਸ ਹੜਤਾਲ ਦੇ ਪਿਛੇ ਕਿਹੜੀ ਤਾਕਤ ਹੈ? ਰਾਏਜ਼ਾਦਾ ਨੇ ਉੱਤਰ ਦਿਤਾ"ਮੇਰੀ ਸਮਝ ਵਿਚ ਇਹ ਸਭ ਕੁਝ ਮਿਸਟਰ ਗਾਂਧੀ ਦੇ ਆਤਮਿਕ ਬਲ ਦਾ ਸਦਕਾ ਹੈ।"

ਰਾਏਜ਼ਾਦਾ ਹੰਸ ਰਾਜ ਕੋਲੋਂ ਇਹ ਉੱਤਰ ਸੁਣ ਕੇ ਓਡਵਾਇਰ ਬੜਾ ਕਰੋਧਵਾਨ ਹੋਇਆ, ਉਸ ਨੇ ਜ਼ੋਰ ਨਾਲ