ਪੰਨਾ:ਸਰਦਾਰ ਭਗਤ ਸਿੰਘ.pdf/44

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੪੨)


ਮੇਜ਼ ਉਤੇ ਮੁਕੀ ਮਾਰਦਿਆਂ ਹੋਇਆਂ ਆਖਿਆ, "ਰਾਏਜ਼ਾਦਾ ਸਾਹਿਬ! ਯਾਦ ਰੱਖੋ, ਏਧਰ ਗਾਂਧੀ ਦੇ ਆਤਮਕ ਬਲ ਨਾਲੋਂ ਬਹੁਤਾ ਬਲ ਹੈ।" ਇਨ੍ਹਾਂ ਸ਼ਬਦਾਂ ਨਾਲ ਹੀ ਓਡਵਾਇਰ ਨੇ ਇਹ ਫੈਸਲਾ ਕੀਤਾ ਕਿ ਕਿਵੇਂ ਵੀ ਹੋਵੇ ਉਹ ਆਜ਼ਾਦੀ ਜਾਗਰਤ ਤੇ ਵਤਨ ਪਿਆਰ ਦੇ ਵਲਵਲੇ ਨੂੰ ਕੁਚਲ ਸੁੱਟੇਗਾ ਹਿੰਦੁਸਤਾਨੀ ਉਤੇ ਤਰਸ ਕਰਨ ਨੂੰ ਮਹਾਂ ਪਾਪ ਸਮਝੇਗਾ
ਉਸ ਵੇਲੇ ਐਜੀਟੇਸ਼ਨ ਦਾ ਵੱਡਾ ਕੇਂਦਰ ਅੰਮ੍ਰਿਤਸਰ ਸੀ। ਗਵਰਨਰ ਨੇ ਸਭ ਤੋਂ ਪਹਿਲਾਂ ਡਾਕਟਰ ਸਤਿਪਾਲ ਨੂੰ ਅੰਮ੍ਰਿਤਸਰ ਵਿਚ ਨਜ਼ਰਬੰਦ ਕਰਕੇ ਬੋਲਣ ਤੋਂ ਰੋਕ ਦਿੱਤਾ। ਕਿਸੇ ਜਲਸੇ, ਜਲੂਸ ਅਤੇ ਚਾਰ ਆਦਮੀ ਦੇ ਵਧ ਵਾਲੇ ਕਿਸੇ ਇਕੱਠ ਵਿਚ ਜਾਣ ਦੀ ਆਗਿਆ ਨਹੀਂ ਸੀ। ਕਿਸੇ ਅਖਬਾਰ ਨਵੀਸ ਨੂੰ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਸਨ ਦੀ ਸਕਦੇ। ਡਾਕਟਰ ਸਤਿਪਾਲ ਦੇ ਪਿਛੋਂ ਡਾਕਟਰ ਕਿਚਲੂ ਪੰਡਤ ਦੀਨਾ ਨਾਥ, ਕੋਟੂ ਮਲ ਅਤੇ ਸੁਆਮੀ ਅਨੋਭਾ ਅਨੰਦ ਨੂੰ ਵੀ ਓਹੋ ਜਹੇ ਹੁਕਮਾਂ ਨਾਲ ਨਜ਼ਰਬੰਦ ਕਰਕੇ ਪਾਬੰਦੀਆਂ ਲਾ ਦਿੱਤੀਆਂ। ਇਨ੍ਹਾਂ ਲੀਡਰਾਂ ਨਾਲ ਜਨਤਾ ਦਾ ਬਹੁਤ ਪਿਆਰ ਸੀ। ਲੀਡਰਾਂ ਦੀ ਨਜ਼ਰਬੰਦੀ ਨਾਲ ਜਲਸੇ ਜਲੂਸ ਰੋਕਣ ਦੀ ਥਾਂ ਸਗੋਂ ਵਧ ਗਏ। ਅੰਗਰੇਜ਼ ਨੌਕਰਸ਼ਾਹੀ ਦੇ ਵਿਰੁਧ ਲੋਕਾਂ ਦੇ ਗੁਸੇ ਦੀ ਜਵਾਲਾ ਬਹੁਤ ਪ੍ਰਚੰਡ ਹੋ ਗਈ। ਤੀਹ ਤੀਹ ਤੇ ਸੱਠ ਸੱਠ ਹਜ਼ਾਰ ਦੀ ਗਿਣਤੀ ਦਾ ਇਕੱਠ ਹਰਰੋਜ਼ ਕਿਸੇ ਨਾ ਕਿਸੇ ਥਾਂ ਹੋਣ ਲੱਗਾ। ਕਈ ਵਕੀਲ ਤੇ ਸਿਆਣੇ ਸਜਣ ਜਨਤਾ ਦੀ ਅਗਵਾਈ ਕਰਨ ਲਗੇ। ਹਰ ਜਲਸੇ ਵਿਚ ਲੀਡਰਾਂ ਦੀ ਅਜ਼ਾਦੀ ਅਤੇ ਰੌਲਟ ਐਕਟ ਦੀ