ਪੰਨਾ:ਸਰਦਾਰ ਭਗਤ ਸਿੰਘ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੪)

ਗਈ। ਜਿਸ ਨੇ ਖਬਰ ਸੁਣੀ ਉਸੇ ਨੇ ਹਥਲਾ ਕੰਮ ਉਥੇ ਹੀ ਛਡ ਦਿਤਾ। ਜੇ ਹਟੀ ਵਾਲਾ ਹੈ ਤਾਂ ਹਟੀ ਬੰਦ ਕੀਤੀ। ਜੇ ਹਲਵਾਈ ਸੀ ਤਾਂ ਭੱਠੀਆਂ ਵਿੱਚ ਪਾਣੀ ਸੁਟ ਕੇ ਭੱਠੀਆਂ ਨੂੰ ਠੰਡੀਆਂ ਕਰ ਦਿਤਾ। ਇਸਤ੍ਰੀਆਂ ਨੂੰ ਖਾਣਾ ਪਕਾਉਣਾ ਭੁਲ ਗਿਆ, ਗੁਸੇ ਦੀ ਲਹਿਰ ਨਾਲ ਸਾਰਿਆਂ ਦਾ ਲਹੂ ਖੌਲ ਪਿਆ। "ਅੰਗਰੇਜ਼ ਹਕੂਮਤ ਦਾ ਬੇੜਾ ਗਰਕ——— ਜ਼ਾਲਮ ਸਰਕਾਰ ਨਹੀਂ ਰਹਿਣ ਦੇਣੀ" ਦੇ ਨਾਹਰੇ ਲਗਣ ਲਗੇ। ਸਾਰੇ ਬਾਜ਼ਾਰ ਬੰਦ ਹੋ ਗਏ। ਘਰਾਂ ਵਿਚੋਂ ਨਿਕਲਕੇ ਤੇ ਸਾਰੇ ਧੰਦੇ ਛੱਡ ਕੇ ਲੋਕ ਵਡੇ ਬਜ਼ਾਰਾਂ ਵਿਚ ਇਕੱਠੇ ਹੋ ਗਏ। ਉਹ ਇਕੱਠ ਜਲੂਸਾਂ ਦੀ ਸ਼ਕਲ ਵਿਚ ਹਕੂਮਤ ਦੇ ਵਿਰੁਧ ਨਾਹਰੇ ਲਾਉਂਦੇ ਹੋਏ ਟਾਊਨਹਾਲ ਤੇ ਹਾਲ ਬਾਜ਼ਾਰ ਨੂੰ ਆਏ ਇਕ ਭਾਰੀ ਜਲੂਸ ਲਕੜ ਦੇ ਰੇਲਵੇ ਪੁਲ ਉਤੇ ਪੁੱਜਾ ਤਾਂ ਫੌਜ ਤੇ ਪੁਲੀਸ ਨੇ ਇਕਠ ਨੂੰ ਅਗੇ ਤੁਰਨ ਤੋਂ ਰੋਕ ਦਿੱਤਾ। ਇਕੱਠ ਦੇ ਆਗੂਆਂ ਨੇ ਅਗੇ ਹੋਕੇ ਪੁਲਸ ਤੇ ਮਿਲਟਰੀ ਦੇ ਅਫਸਰਾਂ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਲੋਕ ਡਿਪਟੀ ਕਮਿਸ਼ਨਰ ਦੇ ਬੰਗਲੇ ਜਾ ਕੇ ਉਸ (ਡਿਪਟੀ ਕਮਿਸ਼ਨਰ) ਅਗੇ ਬੇਨਤੀ ਕਰਨਾ ਚਾਹੁੰਦੇ ਨੇ ਕਿ ਉਨ੍ਹਾਂ (ਡੀ. ਸੀ.) ਨੇ ਡਾਕਟਰ ਸਤਿਆ ਪਾਲ ਤੇ ਕਿਚਲੂ ਨੂੰ ਕਿਉਂ ਜਲਾਵਤਨ ਕੀਤਾ ਹੈ? ਸ਼ਹਿਰੋਂ ਬਾਹਰ ਕਿਥੇ ਲੈ ਗਏ ਨੇ? ਕੀ ਆਗੂਆਂ ਦੀ ਜਾਨ ਨੂੰ ਕੋਈ ਖਤਰਾ ਹੈ ਕਿ ਨਹੀਂ? ਪਰ ਫੌਜੀ ਤੇ ਪੁਲਸ ਅਫਸਰ ਨਾ ਮੰਨੇ। ਉਨ੍ਹਾਂ ਨੇ ਇਕੱਠ ਨੂੰ ਰੇਲਵੇ ਲਾਈਨ ਟੱਪ ਕੇ ਸਿਵਲ ਲਾਈਨ ਇਲਾਕੇ ਵਿੱਚ ਨਾ ਜਾਣ ਦਿੱਤਾ। ਏਸੇ ਖਿਚੋਤਾਣ ਵਿੱਚ ਚੋਖਾ