ਪੰਨਾ:ਸਰਦਾਰ ਭਗਤ ਸਿੰਘ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੫)

ਸਮਾਂ ਵੀ ਲੱਗ ਗਿਆ। ਲੋਕ ਗੁਸੇ ਨਾਲ ਪਾਗ਼ਲ ਹੋਏ ਹੋਏ ਸਨ। ਉਨ੍ਹਾਂ ਨੂੰ ਮੌਤ ਦਾ ਰਤਾ ਭੈ ਨਹੀਂ ਸੀ। ਕੁਝ ਗਭਰੂਆਂ ਨੇ ਫੌਜੀ ਤੇ ਪੁਲਸ ਅਫਸਰਾਂ ਦਾ ਭੈੜਾ ਵਤੀਰਾ ਦੇਖ ਕੇ ਕਰੋਧ ਨਾਲ ਮਿਲਟਰੀ ਤੇ ਪੁਲਸ ਨੂੰ ਪੱਥਰ ਮਾਰਨੇ ਸ਼ੁਰੂ ਕੀਤੇ। ਉਸ ਪਥਰਾਉ ਦੇ ਕਾਰਨ ਪਲਸ ਤੇ ਫੌਜੀ ਅਫਸਰਾਂ ਨੂੰ ਗੋਲੀ ਚਲਾਉਣ ਦਾ ਬਹਾਨਾ ਹੱਥ ਆ ਗਿਆ। ਉਪਰਲੇ ਅਫਸਰਾਂ ਦਾ ਹੁਕਮ ਵੀ ਏਸੇ ਤਰ੍ਹਾਂ ਕਰਨ ਦਾ ਸੀ।...... ਬਸ ਕੜ ਕੜ ਕਰਕੇ ਗੋਲੀ ਚੱਲਣ ਲੱਗੀ। ਵਤਨ ਪ੍ਰੇਮੀ ਧਾਣ ਵਾਂਗ ਭੁਜਣ ਲੱਗੇ। ਕਰੋਧ ਤੇ ਵਤਨ-ਪ੍ਰੇਮ ਦੇ ਜੋਸ਼ ਨਾਲ ਆਪੇ ਤੋਂ ਬਾਹਰ ਹੋਏ ਹੋਏ ਲੋਕ ਗੋਲੀਆਂ ਤੋਂ ਡਰਦੇ ਨਹੀਂ ਸਨ। ਸੀਨੇ ਵਿਚ ਗੋਲੀ ਖਾ ਕੇ ਸੜਕ ਉਤੇ ਡਿਗਦੇ ਰਹੇ। ਮਿੰਟਾਂ ਵਿਚ ਹੀ ਹਿੰਦੂ, ਮੁਸਲਮਾਨਾਂ ਤੇ ਸਿੱਖਾਂ ਦੇ ਲਹੂ ਨਾਲ ਸੜਕ ਰੰਗੀ ਗਈ। ਵੀਹਾਂ ਹਿੰਦੁਸਤਾਨੀਆਂ ਦੀਆਂ ਰੂਹਾਂ ਤਾਂ ਦੂਸਰੀ ਦੁਨੀਆਂ ਤੁਰ ਗਈਆਂ। ਅਨਗਿਣਤ ਫਟੜ ਹੋਏ। ਅੰਮ੍ਰਿਤਸਰ ਦੇ ਵਕੀਲ ਮਿਸਟਰ ਮਕਬੂਲ ਮਹਿਮੂਦ ਤੇ ਸਲਾਰੀਏ ਨੇ ਡਾਕਟਰਾਂ ਨੂੰ ਸਦਕੇ ਜ਼ਖਮੀਆਂ ਦੀ ਮਲ੍ਹਮ-ਪਟੀ ਦਾ ਪ੍ਰਬੰਧ ਕਰਨਾ ਚਾਹਿਆ, ਪਰ ਅੰਮ੍ਰਿਤਸਰ ਦੇ ਹੈਂਕੜੀ ਗੋਰੇ ਡੀ ਐਸ. ਪੀ. ਪਲੋਮਰ ਨੇ ਕਰੋਧ ਨਾਲ ਉੱਤਰ ਦਿੱਤਾ, "...ਨਹੀਂ... ਇਨ ਲੋਗੋਂ ਕੋ ਮਰਨੇ ਦੋ...... ਕੋਈ ਡਾਕਟਰ ਨਹੀਂ ਆਏਗਾ, ਹਮ ਨਹੀਂ ਜਾਣਤੇ..... ਮਰਨੇ ਦੇ.... ਲੋਗੋਂ ਕੋ ਕਹੋ..... ਆਪਣੇ ਘਰ ਚਲੇ ਜਾਏਂ ਅਰ ਪਟੀ ਕਰੇਂ.... ਨਹੀਂ ਤੋ ਗੋਲੀ ਮਾਰ ਦਿੱਤੀ ਜਾਏਗੀ... ਹਮ ਨਹੀਂ ਮਾਨਤਾ।"

ਲਾਸ਼ਾਂ ਨੂੰ ਸਰਕਾਰੀ ਲਾਰੀਆਂ ਵਿਚ ਸੁਟ ਕੇ ਹਸਪ-