ਪੰਨਾ:ਸਰਦਾਰ ਭਗਤ ਸਿੰਘ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੬)

ਤਾਲ ਲੈ ਗਏ। ਫਟੜ ਜੀ-ਭਿਆਣੇ ਜਿਧਰ ਰਾਹ ਮਿਲਿਆ ਉਧਰ ਨਿਕਲ ਗਏ। ਕੁਝ ਫਟੜ ਡਾਕਟਰ ਕਿਦਾਰ ਨਾਥ ਦੇ ਘਰ ਪਹੁੰਚਾਏ ਗਏ। ਜਦੋਂ ਉਨ੍ਹਾਂ ਦੇ ਫੱਟਾਂ ਉਤੇ ਪੱਟੀਆਂ ਬੱਝ ਰਹੀਆਂ ਸਨ, ਤਦੋਂ ਇਕ ਗੋਰੀ ਮੇਮ ਐਸ ਡੈਨ ਜੋ ਜਨਾਨਾ ਹਸਪਤਾਲ ਦੀ ਨਰਸ ਤੇ ਡਾਕਟਰ ਕਿਦਾਰ ਨਾਥ ਦੇ ਮਕਾਨ ਕੋਲ ਰਹਿੰਦੀ ਸੀ, ਜ਼ਖਮੀਆਂ ਨੂੰ ਦੇਖ ਕੇ ਹੱਸ ਪਈ ਤੇ ਹਸਦਿਆਂ ਹੋਇਆਂ ਬੋਲੀ, "ਹਿੰਦੂ-ਮੁਸਲਮਾਨ ਜੋ ਕੁਝ ਚਾਹੁੰਦੇ ਸਨ ਉਹ ਕੁਝ ਉਨ੍ਹਾਂ ਨੂੰ ਮਿਲ ਗਿਆ।" ਉਸ ਦੇ ਇਹ ਸ਼ਬਦ ਸੁਣ ਕੇ ਕੁਝ ਹਿੰਦੀ ਕ੍ਰੋਧਵਾਨ ਹੋ ਗਏ। ਉਸ ਨੂੰ ਮਾਰਨ ਵਾਸਤੇ ਹਸਪਤਾਲ ਵਿਚ ਦਾਖਲ ਹੋਏ, ਪਰ ਉਹ ਲੁਕ ਗਈ।

'ਹਰ ਅੰਗ੍ਰੇਜ਼ ਨੂੰ ਮਾਰ ਦਿਓ! ਅੰਗ੍ਰੇਜ਼ੀ ਤੇ ਸਰਕਾਰੀ ਜਾਇਦਾਦਾਂ ਲੁਟ ਲਵੋ! ਸਾੜ ਸੁਟੋ! ਬਰਬਾਦ ਕਰ ਦੋ! ਖੂਨ ਦਾ ਬਦਲਾ ਖੂਨ ਹੁੰਦਾ ਹੈ।' ਦੇ ਨਾਹਰੇ ਲਾਉਂਦੇ ਹੋਏ ਲੋਕ ਪੱਥਰ, ਕੁਹਾੜੀ, ਡਾਂਗ ਅਤੇ ਅੱਗ ਚੁੱਕ ਕੇ ਅੰਗਰੇਜ਼ ਮਾਲਕੀ ਵਾਲੀਆਂ ਬੈਂਕਾਂ ਤੇ ਇਮਾਰਤਾਂ ਵਲ ਨਸ ਉਠੇ। 'ਬਦਲਾ-ਬਦਲਾ' 'ਮਾਰੋ...ਸਾੜੋ..' ਦੇ ਬੋਲਾਂ ਨਾਲ ਸਾਰਾ ਵਾਯੂ-ਮੰਡਲ ਗੂੰਜ ਰਿਹਾ ਸੀ। ਲੋਕਾਂ ਦੇ ਬਲ ਨੇ ਫੌਜ ਤੇ ਪੋਲੀਸ ਨੂੰ ਇਕ ਵਾਰ ਕੰਬਾ ਦਿਤਾ ਸੀ, ਕੋਈ ਕਿਸੇ ਨੂੰ ਰੋਕਣ ਵਾਲਾ ਨਹੀਂ ਸੀ। ਬੈਂਕ ਲੁਟੇ ਤੇ ਸਾੜੇ ਗਏ। ਕਈਆਂ ਅੰਗ੍ਰੇਜ਼ਾਂ ਨੂੰ ਮਾਰਿਆ ਗਿਆ। ਭਗਤਾਂ ਵਾਲਾ ਰੇਲਵੇ ਸਟੇਸ਼ਨ ਵੀ ਅੱਧਾ ਕੁ ਸੜਿਆ। ਸਵੇਰ ਤੋਂ ਸ਼ਾਮ ਦੇ ਪੰਜ ਵਜੇ ਤਕ ਅੰਮ੍ਰਿਤਸਰ ਮੈਦਾਨੇ-ਜੰਗ ਬਣਿਆ ਰਿਹਾ।——ਸ਼ਾਮ