ਪੰਨਾ:ਸਰਦਾਰ ਭਗਤ ਸਿੰਘ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩)

ਨਾਮਧਾਰੀ ਸਨ[1]। ਆਪ ਸਿੱਖ ਰਾਜ ਸਮੇਂ ਕੰਵਲ ਨੌ ਨਿਹਾਲ ਸਿੰਘ ਜੀ ਦੇ ਤੋਪਖਾਨੇ ਵਿੱਚ ਨੌਕਰ ਸਨ। ਪਲਟਨਾਂ ਟੁਟਣ ਵੇਲੇ ਘਰ ਪੁਜਣ ਦੀ ਥਾਂ ਬਾਬਾ ਬਾਲਕ ਸਿੰਘ ਜੀ ਜਗਿਆਸੀ ਕੋਲ ਹਜ਼ਰੋ ਜ਼ਿਲਾ ਰਾਵਲਪਿੰਡੀ ਵਿੱਚ ਪੁੱਜ ਗਏ। ਕੁਝ ਚਿਰ ਨਾਮ ਦਾ ਅਭਿਆਸ ਕਰਨ ਪਿੱਛੋਂ ਆਪਣੇ ਪਿੰਡ ਭੈਣੀ ਆ ਗਏ। ਆਪ ਨੇ ਨਾਮਧਾਰੀ ਸੰਪਰਦਾਇ ਦਾ ਮੁਢ ਬੰਨ੍ਹਿਆਂ, ਇਨ੍ਹਾਂ ਦੇ ਚੇਲਿਆਂ ਨੂੰ ਨਾਮਧਾਰੀ ਜਾਂ ਕੂਕੇ ਆਖਿਆ ਜਾਣ ਲੱਗਾ। ਬਾਬਾ ਜੀ ਆਪ ਤੇ ਉਨ੍ਹਾਂ ਦੇ ਚੇਲੇ ਅੰਗ੍ਰੇਜ਼ੀ ਰਾਜ ਅਤੇ ਬਦੇਸ਼ੀ ਚੀਜ਼ਾਂ ਦੀ ਵਰਤੋਂ ਦੇ ਕੱਟੜ ਵਿਰੋਧੀ ਹੋ ਗਏ। ਜਿਨ੍ਹਾਂ ਵੀ ਫੌਜੀ ਨੌ-ਜੁਆਨਾਂ ਨੂੰ ਅੰਗ੍ਰੇਜ਼ ਦੇ ਵਿਰੁਧ ਕੋਈ ਗੁਸਾ-ਗਿਲਾ ਸੀ ਉਹ ਘਰ ਛੱਡ ਕੇ ਬਾਬਾ ਜੀ ਕੋਲ ਆ ਗਏ। ਸਿੱਖ ਰਾਜ ਵੇਲੇ ਅੰਮ੍ਰਿਤਸਰ ਤੇ ਹੋਰ ਕਈਆਂ ਸ਼ਹਿਰਾਂ ਵਿਚ "ਗਊ-ਕਤਲ" ਦੇ ਬੁਚੜਖਾਨੇ ਨਹੀਂ ਸਨ ਨਾ ਕਿਸੇ ਦਿਨ ਦਿਹਾਰ ਤੇ ਗਊ ਮਾਰੀ ਜਾਂਦੀ ਸੀ। ਪਰ ਸਿੱਖ ਰਾਜ ਦੇ ਅੰਤ ਪਿੰਛੋਂ ਅੰਮ੍ਰਿਤਸਰ ਵਰਗੇ ਸ਼ਹਿਰਾਂ ਵਿਚ ਵੀ "ਗਊ ਖੂਨ" ਹੋਣ ਲੱਗਾ। ਇਹ ਵੇਖ ਤੇ ਸੁਣ ਕੇ ਬਾਬਾ ਰਾਮ ਸਿੰਘ ਜੀ ਨੂੰ ਬਹੁਤ ਦੁਖ ਹੋਇਆ। ਉਹਨਾਂ ਨੇ ਦੂਰਅੰਦੇਸ਼ੀ ਨਾਲ ਸਮਝਿਆ ਤੇ ਸੋਚਿਆ ਕਿ ਬੁਚੜਖਾਨਿਆਂ


  1. *ਜਨਮ ੩ ਫਰਵਰੀ ੧੮੧੬ ਈ: ਮੁਤਾਬਿਕ ਮਾਘ ਸੁਦੀ ੫ ਸੰਮਤ ੧੮੭੨ ਬਿਕ੍ਰਮੀ ਨੂੰ ਮਾਈ ਸਦਾ ਕੌਰ ਦੀ ਕੁਖੌਂ ਪਿੰਡ ਭੈਣੀ ਰਾਈਆਂ ਜ਼ਿਲਾ ਲੁਧਿਆਣਾ ਵਿੱਚ ਹੋਇਆ ਆਪ ਦੇ ਪਿਤਾ ਦਾ ਨਾਮ ਸ੍ਰ: ਜੱਸਾ ਸਿੰਘ ਸੀ।