ਪੰਨਾ:ਸਰਦਾਰ ਭਗਤ ਸਿੰਘ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੮)

ਸਨ। ਉਨ੍ਹਾਂ ਵਿਚੋਂ ਕੁਝ ਨੇ ਗੁਸੇ ਦੇ ਅਧੀਨ ਹੋਕੇ ਸਰਕਾਰੀ ਤੇ ਅੰਗਰੇਜ਼ ਮਲਕੀਅਤ ਵਾਲੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ। ਦਸ ਕੁ ਅੰਗਰੇਜ਼ ਵੀ ਮਾਰੇ, ਪਰ ਉਹ ਵੀ ਪਹਿਲੇ ਵੀਹ ਹਿੰਦੁਸਤਾਨੀ ਨੂੰ ਮਰਵਾਕੇ ਸੈਂਕੜਿਆਂ ਦੇ ਫਟੜ ਹੋਣ ਪਿਛੋਂ। ਪਰ ਸ਼ਹਿਰ ਦੇ ਵਿਚ ਮਾਸੂਮ ਬਚੇ ਤੇ ਇਸਤ੍ਰੀਆਂ ਵੀ ਸਨ। ਉਨ੍ਹਾਂ ਉਤੇ ਵੀ ਤਰਸ ਨਾ ਕੀਤਾ। ਸਾਰੇ ਸ਼ਹਿਰ ਦੇ ਪਾਣੀ ਦੇ ਨਲਕੇ ਬੰਦ ਕਰ ਦਿਤੇ। ਬਿਜਲੀ ਦੀਆਂ ਤਾਰਾਂ ਤੋੜ ਦਿਤੀਆਂ। ਬਿਜਲੀ ਨਾਲ ਤਾਂ ਐਨਾ ਨੁਕਸਾਨ ਨਹੀਂ ਸੀ, ਪਰ ਪਾਣੀ ਨੂੰ ਬੰਦ ਕਰਕੇ ਗੋਰੇ ਅਫਸਰਾਂ ਉਹ ਕਹਿਰ ਕੀਤਾ ਜਿਸ ਨੂੰ ਸੁਣ ਕੇ ਹੀ ਸਾਰੀ ਮਨੁੱਖਤਾ ਕੰਬ ਉੱਠੀ। ਈਸਾਈ ਧਰਮ ਦੇ ਆਗੂ ਮਸੀਹ ਨੇ ਵੀ ਸ਼ਾਇਦ ਅਰਸ਼ਾਂ ਉਤੋਂ ਧਾਹ ਮਾਰੀ ਹੋਵੇਗੀ ਕਿ ਉਸ ਦੇ ਚੇਲੇ ਕਿੰਨੇ ਵੱਡੇ ਬੁਚੜ ਤੇ ਕਸਾਈ ਦਾ ਰੂਪ ਧਾਰਨ ਕਰ ਬੈਠੇ ਨੇ। ਮਾਸੂਮ ਤੇ ਨਿਰਦੋਸ਼ ਮਨੁੱਖਤਾ ਨੂੰ ਪਾਣੀ ਤੋਂ ਵੀ ਤਰਸਾ ਤਰਸਾ ਕੇ ਮਾਰ ਰਹੇ ਨੇ। ਪੂਰੇ ਚਾਰ ਦਿਨ ਸ਼ਹਿਰ ਨੂੰ ਪਾਣੀ ਨਹੀਂ ਦਿੱਤਾ। ਮਾਰਸ਼ਲ ਲਾਅ ਸਾਰੇ ਸ਼ਹਿਰ ਵਿਚ ਲੱਗਾ ਹੋਇਆ ਸੀ ਕੋਈ ਮਨੁੱਖ ਆਪਣੇ ਘਰੋਂ ਬਾਹਰ ਨਹੀਂ ਸੀ ਨਿਕਲ ਸਕਦਾ। ਜੇਹੜੇ ਪੁਰਾਣੇ ਖੂਹ ਹਨ, ਉਹ ਹੋਏ ਬਜ਼ਾਰਾਂ ਜਾਂ ਗਲੀਆਂ ਵਿਚ। ਜੇ ਕੋਈ ਬਜ਼ਾਰ ਜਾਂ ਗਲੀ ਵਿਚ ਆਉਂਦਾ ਸੀ ਤਾਂ ਉਸ ਨੂੰ ਗੋਲੀ ਮਾਰਕੇ ਮਾਰ ਦਿੱਤਾ ਜਾਂਦਾ ਜਾਂ ਬੈਂਤ ਲਗਵਾਏ ਜਾਂਦੇ। ਕਈ ਮਾਸੂਮ ਬੱਚੇ, ਇਸਤ੍ਰੀਆਂ ਅਤੇ ਬੀਮਾਰ ਪਾਣੀ ਦੀ ਥੁੜੋਂ ਕਾਰਨ ਹੀ ਮਰ ਗਏ।