ਪੰਨਾ:ਸਰਦਾਰ ਭਗਤ ਸਿੰਘ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੯)

੧੩ ਅਪ੍ਰੈਲ ੧੯੧੯ ਨੂੰ ਵਿਸਾਖੀ ਸੀ। ਉਹ ਵਿਸਾਖੀ ਜੋ ਮੀਰ ਮੰਨੂੰ ਦੇ ਸਮੇਂ ਵੀ ਲਗਦੀ ਰਹੀ। ਓਡਵਾਇਰ ਤੇ ਡਾਇਰ ਦੀ ਕੀ ਹਸਤੀ ਸੀ ਵਿਸਾਖੀ ਨੂੰ ਰੋਕ ਸਕਦਾ। ਸਵੇਰ ਤੋਂ ਲੋਕ ਹੁਮ ਹੁਮਾ ਕੇ ਸ੍ਰੀ ਅੰਮ੍ਰਿਤਸਰ ਪੁਜੇ। ਸ੍ਰੀ ਹਰਿਮੰਦਰ ਸਾਹਿਬ ਵਿੱਚ ਰੌਣਕ ਸੀ। ਜਨਰਲ ਡਾਇਰ ਨੇ ਢੋਲ ਵਜਵਾ ਕੇ ਐਲਾਨ ਕਰਵਾਇਆ ਕਿ ਸ਼ਹਿਰ ਵਿਚ ਮਾਰਸ਼ਲ ਲਾਅ ਲੱਗਾ ਹੋਇਆ ਹੈ ਪਰ ਇਹ ਢੋਲ ਸਾਰੇ ਸ਼ਹਿਰ ਵਿਚ ਨਹੀਂ ਵਜਵਾਇਆ, ਸਗੋਂ ਸ਼ਹਿਰ ਦੇ ਕੁਝ ਹਿਸਿਆਂ ਵਿਚ। ਨਾ ਹੀ ਪਿੰਡਾਂ ਵਾਲਿਆਂ ਨੂੰ ਇਹ ਗਿਆਨ ਸੀ ਕਿ ਸ਼ਹਿਰ ਵਿਚ ਫਿਰਨ ਤੁਰਨ ਦੀ ਮਨਾਹੀ ਹੈ। ਕੁਝ ਜੋ ਗੁਰੂ ਦੇ ਸਿੰਘ ਸਨ ਜਿਨ੍ਹਾਂ ਹਰਿ ਮੰਦਰ ਸਾਹਿਬ ਦੇ ਦਰਸ਼ਨ ਕਰਨੇ ਸੀ, ਉਹ ਨਿਰਭੈ ਸ੍ਰੀ ਹਰਿਮੰਦਰ ਸਾਹਿਬ ਪੁਜ ਗਏ।

ਕਿਸੇ ਨੇ ਪੀਪਾ ਵਜਾ ਕੇ ਐਲਾਨ ਕੀਤਾ ਕਿ ਜਲ੍ਹਿਆਂ ਵਾਲੇ ਬਾਗ ਵਿੱਚ ਇਕ ਜਲਸਾ ਹੋਵੇਗਾ, ਸ਼ਹਿਰ ਵਾਸੀ ਹੁਮ ਹੁਮਾ ਕੇ ਪੁੱਜਣ। ਖੁਲ੍ਹੀ ਥਾਂ ਸੀ ੨੦ ਹਜ਼ਾਰ ਦੇ ਕਰੀਬ ਲੋਕ ਇਕੱਠੇ ਹੋ ਗਏ। ਇਕ ਵਜੇ ਦੇ ਕਰੀਬ ਜਨਰਲ ਡਾਇਰ ਨੂੰ ਪਤਾ ਲਗ ਗਿਆ ਕਿ ਜਲ੍ਹਿਆਂ ਵਾਲੇ ਬਾਗ ਵਿਚ ਲੋਕ ਇਕੱਠੇ ਹੋ ਰਹੇ ਨੇ। ਪਰ ਉਸ ਨੇ ਲੋਕਾਂ ਨੂੰ ਰੋਕਣ ਦਾ ਕੋਈ ਯਤਨ ਨਾ ਕੀਤਾ।

ਚਾਰ ਵਜੇ ਨੂੰ ਬਾਗ਼ ਮਨੁੱਖਾਂ ਨਾਲ ਭਰ ਗਿਆ। ਮਾਸੂਮ ਬੱਚੇ ਤੇ ਬੁਢੇ ਵੀ ਚੇਖੀ ਗਿਣਤੀ ਵਿਚ ਸਨ। ਜਲਸਾ