ਪੰਨਾ:ਸਰਦਾਰ ਭਗਤ ਸਿੰਘ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੦)

ਹੋਣਾ ਸ਼ੁਰੂ ਹੋਇਆ। ਹੰਸਰਾਜ ਨੇ ਤਕਰੀਰ ਕਰਨੀ ਸ਼ੁਰੂ ਕੀਤੀ। ਹਕੂਮਤ ਦੇ ਭੈੜੇ ਵਤੀਰੇ ਉਤੇ ਨੁਕਤਾ-ਚੀਨੀ ਕੀਤੀ ਗਈ।

ਸਵਾ ਪੰਜ ਵਜੇ ਜਨਰਲ ਡਾਇਰ ਜਲ੍ਹਿਆਂ ਵਾਲੇ ਬਾਗ਼ ਪੁੱਜਾ। ਉਸ ਦੇ ਨਾਲ ੯੦ ਫੌਜੀ ਸਨ, ਦੋ ਤੋਪਾਂ ਸੀ ਆਉਂਦਿਆਂ ਹੀ ਉਸਨੇ ਬਾਗ਼ ਦੇ ਦੋਵੇਂ ਦਰਵਾਜੇ ਰੋਕ ਲਏ। ਫੌਜੀਆਂ ਨੂੰ ਮੋਰਚਿਆਂ ਉਤੇ ਵੰਡ ਦਿੱਤਾ। ਨਾਲ ਹੀ ਹੁਕਮ ਦਿੱਤਾ ਕਿ ਜਿੰਨੇ ਬਾਗ ਵਿਚ ਆਏ ਨੇ ਇਨ੍ਹਾਂ ਵਿਚੋਂ ਕੋਈ ਜੀਉਂਦਾ ਨਾ ਜਾਵੇ। ਗੋਲੀ ਚਲਾਉਣ ਦਾ ਹੁਕਮ ਦਿਤਾ ਗਿਆ। ਇਕ ਦੋ ਛੋਟੇ ਰਾਹਾਂ ਵਲ ਜਿਧਰੋਂ ਗੋਲੀ ਨਹੀਂ ਸੀ ਆਉਂਦੀ ਲੋਕ ਨਠੇ। ਕਈ ਪੈਰਾਂ ਹੇਠ ਹੀ ਦਲੇ ਮਲੇ ਗਏ। ਗੋਲੀ ਚਲਦੀ ਗਈ, ਬੱਚੇ ਤੋਂ ਜੁਆਨ ਗੋਲੀਆਂ ਖਾ ਖਾ ਕੇ ਧਰਤ ਉਤੇ ਡਿਗਦੇ ਰਏ। ਕਈ ਫਟੜ ਹੋਕੇ ਨਸੇ ਫਿਰਦੇ। ਜਿਥੇ ਗੋਲੀ ਲਗਦੀ ਉਥੋਂ ਲਹੂ ਦੀ ਤਤੀਰੀ ਚਲਦੀ। ਲੱਤ, ਛਾਤੀ, ਮੱਥਾ, ਬਾਂਹ.... ਕਈਆਂ ਦੇ ਸਰੀਰ ਦੇ ਸਾਰੇ ਅੰਗ ਹੀ ਜ਼ਖਮੀ ਹੋ ਰਏ। ਹਾਹਾਕਾਰ ਮਚ ਗਈ, ਗੋਲੀਆਂ ਦੇ ਖੜਕੇ ਨਾਲ ਸਾਰਾ ਸ਼ਹਿਰ ਡਹਿਲ ਗਿਆ। ਕੋਈ ਕਿਸੇ ਦਾ ਤਰਲਾ ਜਾਂ ਹੌਕਾ ਨਹੀਂ ਸੀ ਸੁਣਦਾ। ਹਰ ਇਕ ਨੂੰ ਆਪਣੀ ਜਾਨ ਦੀ ਪਈ ਹੋਈ ਸੀ। ਜ਼ਖਮਾਂ ਨਾਲ ਕਈ ਐਨੇ ਨਿਰਬਲ ਹੋ ਗਏ ਕਿ ਉਹ ਜਾਂਦੇ ਗੋਲੀਆਂ ਵਿਚ ਹੀ ਮਰ ਗਏ। ਜਨਰਲ ਡਾਇਰ ਅਗੇ ਹੋਇਆ, ਪਾਪੀ ਨੂੰ ਤਰਸ ਨਾ ਆਇਆ ਜਿਧਰ ਬਹੁਤਾ ਇਕੱਠ ਦੇਖਦਾ ਉਧਰੇ ਹੀ ਗੋਲੀ ਚਲਾਉਣ ਵਾਸਤੇ ਉਂਗਲ ਕਰਦਾ। ੧੬੫੦ ਰੌਂਦ (ਗੋਲੀਆਂ) ਚਲਾਏ ਗਏ। ਜੇ ਨਾ ਮੁਕਦੇ