ਪੰਨਾ:ਸਰਦਾਰ ਭਗਤ ਸਿੰਘ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੧)

ਤਾਂ ਗੋਲੀ ਚਲਾਉਣੋਂ ਨਹੀਂ ਸੀ ਹੱਟਣਾ। ਬੰਦੂਕਾਂ ਦੀਆਂ ਸੰਗੀਨਾਂ ਨਾਲ ਵੀ ਬਹੁਤ ਸਾਰਿਆਂ ਨੂੰ ਜ਼ਖਮੀ ਕੀਤਾ। ੨੦ ਹਜ਼ਾਰ ਦੀ ਹਾਜ਼ਰੀ ਵਿਚੋਂ ੫੦੦ ਮਨੁੱਖ, ਬੱਚੇ, ਜੁਆਨ ਤੇ ਬੁੱਢੇ ਉਥੇ ਹੀ ਸ਼ਹੀਦ ਹੋ ਗਏ। ਬਾਗ ਦੀ ਸਾਰੀ ਧਰਤੀ ਲਹੂ ਨਾਲ ਲਾਲ ਹੋ ਗਈ। ਜ਼ਾਲਮ ਹਕੂਮਤ ਨੇ ਬੜੀ ਬੇ-ਦਰਦੀ ਨਾਲ ਮਾਰੇ ਪਰ ਮਰਿਆਂ ਨੂੰ ਸਾਂਭਣ ਦਾ ਕੋਈ ਯਤਨ ਨਾ ਕੀਤਾ। ਜ਼ਖਮੀ ਪੀੜ ਤੇ ਡਰ ਦੀ ਘਬਰਹਾਟ ਨਾਲ। ਨੀਮ ਪਾਗ਼ਲ ਜਹੇ ਹੋਏ ਹੋਏ ਏਧਰ ਉਧਰ ਤੁਰੇ ਫਿਰਦੇ ਕੰਧਾਂ ਨਾਲ ਵਜ ਰਹੇ ਸਨ। ਕਈਆਂ ਬੌਂਦਲਿਆਂ ਹੋਇਆ ਨੂੰ ਆਪਣੇ ਘਰ ਦਾ ਰਾਹ ਵੀ ਨਹੀਂ ਸੀ ਲਭਦਾ।.......... ਅੰਮ੍ਰਿਤਸਰ ਨੇ ਅਬਦਲ ਸਮਦ ਖਾਂ ਤੇ ਮੀਰ ਮੰਨੂ ਦੀ ਸੂਬੇਦਾਰੀ ਵਰਗੀ ਖੂਨੀ ਵਿਸਾਖੀ ਸਰ ਮਿਚਲ ਓਡਵਾਇਰ ਦੀ ਸੂਬੇਦਾਰੀ ਵੇਲੇ ਵੀ ਦੇਖ ਲਈ। ਨਿਹੱਥੇ, ਨਿਰਦੋਸ਼ ਤੇ ਮਾਸੂਮ ਸ਼ਹਿਰੀਆਂ ਦੀ ਹਤਿਆ ਕਰਨ ਵਾਲੇ ਜਨਰਲ ਡਾਇਰ ਨੂੰ ਗਵਰਨਰ ਸਰ ਮਿਚਲ ਓਡਵਾਇਰ ਨੇ ਮਾੜਾ ਨਹੀਂ ਆਖਿਆ ਸਗੋਂ ਉਹਦੇ ਮੰਦ ਕਰਮ ਦੀ ਵਡਿਆਈ ਕੀਤੀ।

੧੪ ਅਪ੍ਰੈਲ ਨੂੰ ਸ਼ਹਿਰ ਵਾਸੀਆਂ ਨੂੰ ਜ਼ਖਮੀ ਤੇ ਸ਼ਹੀਦਾਂ ਦੀਆਂ ਲਾਸ਼ਾਂ ਸੰਭਾਲਣ ਦੀ ਖੁਲ੍ਹ ਮਿਲੀ। ਇਸ ਸ਼ਰਤ ਉਤੇ ਕਿ ਉਹ ਕਿਸੇ ਲਾਸ਼ ਦਾ ਨਾ ਜਲੂਸ ਕੱਢਣ ਨਾ ਬਹੁਤੇ ਆਦਮੀ ਇਕੱਠੇ ਹੋਣ। ਬਸ ਚਾਰ ਆਦਮੀਂ ਘਰ ਦੇ ਆਪਣੇ ਆਦਮੀ ਦੀ ਲਾਸ਼ ਸਿਆਣ ਕੇ ਲੈ ਜਾਣ ਤੇ