ਪੰਨਾ:ਸਰਦਾਰ ਭਗਤ ਸਿੰਘ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੨)

ਸ਼ਮਸ਼ਾਨ ਭੂੰਮੀ ਵਿਚ ਲੈ ਜਾਕੇ ਸਸਕਾਰ ਕਰ ਦੇਣ। ਲੋਕਾਂ ਏਸੇ ਤਰਾਂ ਹੀ ਕੀਤਾ।

ਦੋ ਵਜੇ ਦਿਨੇ ਡਿਪਟੀ ਕਮਿਸ਼ਨਰ ਨੇ ਸ਼ਹਿਰ ਦੇ ਪਤਵੰਤੇ, ਮਿਉਂਨਸਿਪਲ ਕਮਿਸ਼ਨਰ, ਵਕੀਲ, ਮੈਜਿਸਟ੍ਰੇਟ ਅਤੇ ਸੁਦਾਗਰ ਕੋਤਵਾਲੀ ਸਦੇ। ਇਕ ਕਮਰੇ ਵਿਚ ਉਨ੍ਹਾਂ ਨੂੰ ਬੈਠਾ ਕੇ ਉਸ ਨੇ ਆਖਿਆ "......ਕਿਆ ਤੁਮ ਲੋਗ ਲੜਾਈ ਚਾਹਤੇ ਹੋ ਜਾਂ ਅਮਨ....? ਹਮ ਹਰ ਤਰਾਂ ਤਿਆਰ ਹੈਂ!.... ਸਰਕਾਰ ਨੂੰ ਬਹੁਤ ਤਕੜਾ ਹੈ। ਸਰਕਾਰ ਨੇ ਜਰਮਨ ਕੋ ਫਤਹ ਕੀਆ ਕਿਆ ਤੁਮ ਲੋਗੋਂ ਕੋ ਨਹੀਂ ਕੁਚਲ ਸਕੇਗੀ? ਜਰਨੈਲ ਆਜ ਕਾ ਹੁਕਮ ਸੁਣਾਏਗਾ। ਸ਼ਹਿਰ ਉਸ ਦੇ ਹਵਾਲੇ ਹੈ। ਮੈਂ ਕੁਝ ਨਹੀਂ ਕਰ ਸਕਤਾ.... ਤੁਮ ਕੋ ਜਰਨੈਲ ਕਾ ਹੁਕਮ ਮਾਨਣਾ ਹੋਗਾ!" ਇਹ ਆਖ ਕੇ ਡਿਪਟੀ ਕਮਿਸ਼ਨਰ ਮਿਸਟਰ ਕਿਟਚਿਨ ਕਮਰੇ ਵਿਚੋਂ ਬਾਹਰ ਨਿਕਲ ਗਿਆ।

ਡੀ. ਸੀ. ਦੇ ਜਾਣ ਪਿਛੋਂ ਜਨਰਲ ਡਾਇਰ ਕਮਰੇ ਦੇ ਅੰਦਰ ਆਇਆ। ਉਸ ਦੇ ਨਾਲ ਤਿੰਨ ਅੰਗਰੇਜ਼ ਹੋਰ ਸਨ। ਉਹ ਕ੍ਰੋਧ ਨਾਲ ਲਾਲ-ਪੀਲਾ ਹੋਇਆ ਹੋਇਆ ਸੀ। ਆਉਂਦਾ ਹੀ ਗੁਸੇ ਨਾਲ ਬੇ-ਤਰਤੀਬੇ ਤੇ ਟੁਟੇ ਫੁੱਟੇ ਉਰਦੂ ਵਿਚ ਆਖਣ ਲਗਾ, "......ਤੁਮ ਲੋਗ..... ਜਾਣਤੇ ਜੇ..... ਚੰਗੀ ਤਰ੍ਹਾਂ ਜਾਣਤੇ ਹੋ ਮੈਂ ਇਕ ਸਿਪਾਹੀ ਤੇ ਫੌਜੀ ਹੂੰ। ਕਿਆ ਤੁਮ ਅਮਨ ਚਾਹਤੇ ਹੋ ਕਿ ਜੰਗ? ਜੇ ਲੜਾਈ ਚਾਹਤੇ ਹੋ ਤੋ ਸਰਕਾਰ ਲੜਨ ਨੂੰ ਤਿਆਰ ਐ...। ਜੇ ਤੁਮ ਲੋਗ ਅਮਨ ਚਾਹਤੇ ਹੋ... ਤੋ ਦੁਕਾਨਾਂ ਖੋਲ੍ਹੋ। ਹਮਾਰਾ ਹੁਕਮ ਮਾਨੋ!