ਪੰਨਾ:ਸਰਦਾਰ ਭਗਤ ਸਿੰਘ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੩)

ਨਹੀਂ ਤੋ ਗੋਲੀ ਮਾਰਾਂਗਾ ਸ਼ਹਿਰ ਕੋ ਬਰਦਾਦ ਕਰੂੰਗਾ ਮੇਰੇ ਲੀਏ ਮੈਦਾਨੇ ਜੰਗ ਫ੍ਰਾਂਸ ਔਰ ਅੰਮ੍ਰਿਤਸਰ ਏਕ ਹੈ। ਮੈਂ ਫੌਜੀ ਆਦਮੀ ਹੂੰ। ਸੀਧਾ ਜੀਊਂਗਾ.... ਮੈਂ ਕਬੀ ਦਾਹਨੇ ਬਾਹਨੇ ਨਹੀਂ ਦੇਖੂੰਗਾ ਤੇ ਫਿਰੂੰਗਾਂ। ਬੋਲੋ! ਕਿਆ ਤੁਮ ਲੜਾਈ ਚਾਹਤੋ ਹੋ? ਜੇ ਨਹੀਂ ਤੋ ਦੁਕਾਨਾਂ ਖੋਲ੍ਹੋ। ਜਲਦ ਖੋਲ੍ਹੋ। ਤੁਮ ਲੋਗ ਸਰਕਾਰ ਕੇ ਬਰਖਲਾਫ ਬੋਲਤੇ ਜੇ... ਜਰਮਨ ਤੇ ਬੰਗਾਲ ਵਿਚ ਪੜ੍ਹੇ ਲੋਗ... ਸਰਕਾਰ ਕੋ ਉਲਟਣੇ ਦੀਆਂ ਸਕੀਮਾਂ ਸੋਚਤੇ ਹੈਂ..... ਹਮ ਸਾਰੀ ਰੀਪੋਰਟ ਭੇਜੇਗਾ.. ਜੇ ਦੁਕਾਨਾਂ ਨਾ ਖੋਲ੍ਹੀਆਂ ਤੇ ਸਭ ਕੇ ਤਾਲੇ ਤੋੜ ਦੀਏ ਜਾਏਂਗੇ। ਹਮ ਕੋ ਬਦਮਾਸ਼ਾਂ ਕਾ ਪਤਾ ਦੋ ਹਮ ਉਨ ਕੋ ਗੋਲੀ ਮਾਰੇਗਾ। ਦੁਕਾਨਾਂ ਖੋਲ੍ਹੋ ... ਕੋਈ ਹੜਤਾਲ ਨਾ ਕਰੋ...... ਯੇਹੀ ਮੇਰਾ ਹੁਕਮ ਹੈ।"

ਜਨਰਲ ਡਾਇਰ ਦੇ ਪਿਛੋਂ ਇਕ ਹੋਰ ਅੰਗ੍ਰੇਜ਼ ਬੋਲਿਆ, ".......ਅੰਗ੍ਰੋਜ਼ੋਂ ਕੋ ਮਾਰਕੇ ਤੁਮ ਲੋਗੋਂ ਨੇ ਬਹੁਤ ਬੁਰਾ ਕੀਆ।... ਇਸ ਕਾ ਬਦਲਾ ਤੁਮ ਸੇ ਔਰ ਤੁਮਾਰੇ ਬੱਚੋਂ ਸੇ ਲੀਆ ਜਾਏਗਾ....ਸਮਝ ਲੌ!"

ਮਾਰਸ਼ਲ ਲਾਅ ਦੀ ਤਾਰੀਖ ੯ ਜੂਨ ਤਕ ਮੁਕਰਰ ਕਰ ਦਿਤੀ ਗਈ। ਪੂਰੇ ਦੋ ਮਹੀਨੇ ਅੰਮ੍ਰਿਤਸਰ ਦੇ ਸ਼ਹਿਰੀਆਂ ਨੂੰ ਅਨੇਕਾਂ ਤਰ੍ਹਾਂ ਦੇ ਅਕਹਿ ਤੇ ਅਸਹਿ ਕਸ਼ਟ ਦੇ ਕੇ ਤੰਗ ਕੀਤਾ ਗਿਆ। ਏਥੋਂ ਤਕ ਕਿ ੧੫੦ ਗਜ਼ ਲੰਮੀ ਗਲੀ ਵਿਚ ਦੀ ਕਈਆਂ ਨੂੰ ਪੇਟ ਦੇ ਭਾਰ ਲੰਮੇਂ ਪੈ ਕੇ- ਲੰਘਣ ਵਾਸਤੇ ਮਜਬੂਰ ਕੀਤਾ ਗਿਆ। ਵਕੀਲਾਂ, ਸੁਦਾਗਰਾਂ ਤੇ ਮਿਊਨਸਿਪਲ ਕਮੇਟੀ ਦੇ ਮੈਂਬਰਾਂ ਨੂੰ ਬਿਨਾਂ ਤਨਖਾਹ ਸਿਪਾਹੀ ਬਣਾ