ਪੰਨਾ:ਸਰਦਾਰ ਭਗਤ ਸਿੰਘ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੪)

ਕੇ ਗਲੀਆਂ ਬਜ਼ਾਰਾਂ ਵਿਚ ਰਾਖੇ ਰਖਿਆ। ਟਿੱਕ ਟਿੱਕ ਰਖਕੇ ਮਾਮੂਲੀ ਹਰਕਤਾਂ ਤੋਂ ਸੈਂਕੜਿਆਂ ਨੂੰ ਬੈਂਤ ਲਗਾਏ ਗਏ। ਇਉਂ ੧੯੧੯ ਦੀ ਵਿਸਾਖੀ ਸ੍ਰੀ ਅੰਮ੍ਰਿਤਸਰ ਵਾਸੀਆਂ ਨੇ ਮਨਾਈ।

ਸ੍ਰੀ ਅੰਮ੍ਰਿਤਸਰ ਦੀ ਹੱਤਿਆ ਕਾਂਡ ਸੁਣ ਕੇ ਸਾਰੇ ਭਾਰਤ ਵਿਚ ਹਾਹਾਕਾਰ ਮਚ ਗਈ ਸੀ। ਪੰਜਾਬੀ ਚੁੱਪ ਨਾ ਰਹਿ ਸਕੇ। ਜਲਸੇ ਹੋਏ, ਜਲੂਸ ਨਿਕਲੇ, ਗੜਬੜਾਂ ਹੋਈਆਂ ਲਾਹੌਰ, ਗੁਜਰਾਂ ਵਾਲਾ, ਸ਼ੇਖੂਪੁਰਾ, ਮੁਲਤਾਨ, ਲਾਇਲਪੁਰ ਵਿਚ ਵੀ ਮਾਰਸ਼ਲ ਲਾਅ ਠੋਸ ਦਿਤਾ ਗਿਆ। ਕਰੋੜਾਂ ਦੀ ਜਾਇਦਾਦ ਦੇ ਨੁਕਸਾਨ ਤੋਂ ਬਿਨਾ ਬਾਰਾਂ ਸੌ ਮਨੁਖਾਂ ਦੀਆਂ ਜਾਨਾਂ ਗਈਆਂ, ਛੱਤੀ ਸੌ ਮਨੁਖ ਫਟੜ ਹੋਏ।...... ਬਾਦਸ਼ਾਹ ਵਿਰੁਧ ਬਗਾਵਤ ਕਰਨ ਦੀ ਸਾਜ਼ਸ਼ ਦੇ ਦੋਸ਼ ਠੱਪਕੇ ਕਈਆਂ ਨੂੰ ਉਮਰ ਕੈਦ ਵਰਗੀਆਂ ਲੰਮੀਆਂ ਸਜ਼ਾਵਾਂ ਦੇ ਕੇ ਜੇਹਲਾਂ ਨੂੰ ਤੋਰ ਦਿਤਾ।

ਜਲਿਆਂ ਵਾਲੇ ਬਾਗ ਦੇ ਹੱਤਿਆ ਕਾਂਡ ਦੇ ਪਿਛੋਂ ਸਾਰੇ ਭਾਰਤ ਵਿਚ ਬੇਚੈਨੀ ਦੀ ਲਹਿਰ ਦੌੜ ਗਈ, ਅੰਗਰੇਜ਼ੀ ਸਾਮਰਾਜ ਦੇ ਵਿਰੁਧ ਲੋਕਾਂ ਦੇ ਦਿਲਾਂ ਵਿਚ ਜਜ਼ਬਾ ਜਾਗਿਆ। ਸੁਧਾਰਵਾਦੀ ਕਾਂਗ੍ਰਸੀਏ ਵੀ ਜਾਗਰਤ ਵਿਚ ਆਏ। ਮਹਾਤਮਾ ਗਾਂਧੀ ਦੇ ਅਸਰ ਕਰਕੇ ਸ਼ਾਂਤਮਈ ਸਤਿਆਗ੍ਰਹਿ ਕਰਕੇ ਅਤੇ ਨਾ-ਮਿਲਵਰਤਨ ਲਹਿਰਾਂ ਚਲਾ ਕੇ ਅੰਗ੍ਰੇਜ਼ ਨੂੰ ਹੈਰਾਨ ਕਰਨ ਦੇ ਮਤੇ ਪਕਾ ਲਏ। ਅੰਗ੍ਰੇਜ਼ ਐਨਾ ਨਰਮ ਸੁਭਾ ਨਹੀਂ ਸੀ ਜੋ ਸ਼ਾਂਤਮਈ ਸਤਿਆਗ੍ਰਹਿ ਜਾਂ ਨਾ-ਮਿਲਵਰਤਨ ਤੋਂ ਘਬਰਾ ਜਾਂਦਾ। ਉਸ ਨੂੰ ਇਹ ਮਾਣ ਸੀ ਕਿ ਉਸ ਦੇ ਰਾਜ ਵਿਚ