ਪੰਨਾ:ਸਰਦਾਰ ਭਗਤ ਸਿੰਘ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੫)

ਸੂਰਜ ਨਹੀਂ ਡੁਬਦਾ। ਉਸ ਕੋਲ ਫੌਜ ਤੇ ਧਨ ਹੈ। ਜਰਮਨੀ ਨੂੰ ਫਤਹ ਕੀਤਾ ਹੈ। ਗੁਲਾਮ ਹਿੰਦੁਸਤਾਨ ਨਾਲ ਉਹ ਹਰ ਤਰ੍ਹਾਂ ਦੀ ਟੱਕਰ ਲੈ ਸਕਦਾ ਹੈ। ਸੋ ਜੇਹੜੀ ਵੀ ਲਹਿਰ ਚਲਣੀ ਸ਼ੁਰੂ ਹੋਈ ਹਕੂਮਤ ਨੇ ਡੱਟ ਕੇ ਉਸਦਾ ਮੁਕਾਬਲਾ ਕੀਤਾ। ੧੯੨੦ ਵਿਚ ਖਿਲਾਫਤ ਲਹਿਰ ਚਲ ਪਈ। ਮੁਸਲਮਾਨਾਂ ਦੇ ਨਾਲ ਹਿੰਦੂਆਂ ਕਾਂਗ੍ਰਸੀਆਂ ਨੇ ਵੀ ਹਿੱਸਾ ਲਿਆ। ਸਾਰੇ ਹਿੰਦੁਸਤਾਨ ਵਿਚੋਂ ਸੈਂਕੜੇ ਗ੍ਰਿਫਤਾਰੀਆਂ ਹੋਈਆਂ।

੧੯੨੧ ਵਿਚ ਪ੍ਰਿੰਸ-ਆਫ-ਵੇਲਜ਼ (ਸ਼ਾਹਜ਼ਾਦਾ ਬ੍ਰਤਾਨੀਆਂ) ਨੇ ਹਿੰਦੁਸਤਾਨ ਦੇ ਦੌਰੇ ਉਤੇ ਆਉਣਾ ਸੀ। ਕਾਂਗ੍ਰਸ ਨੇ ਨਾ-ਮਿਲਵਰਤਨ ਲਹਿਰ ਚਲਾਉਣ ਦਾ ਫੈਸਲਾ ਕੀਤਾ। ਜਿਥੇ ਸਕੂਲਾਂ, ਕਾਲਜਾਂ, ਨੌਕਰੀਆਂ, ਬਦੇਸ਼ੀ ਮਾਲ, ਠੇਕੇ ਦੀ ਸ਼ਾਰਾਬ ਦਾ ਬਾਈਕਾਟ ਕਰਨ ਦਾ ਫੈਸਲਾ ਸੀ, ਉਥੇ ਇਹ ਵੀ ਫੈਸਲਾ ਕੀਤਾ ਗਿਆ ਕਿ ਸ਼ਾਸਜ਼ਾਦੇ ਦੇ ਆਉਣ ਤੇ ਕੋਈ ਹਿੰਦੁਸਤਾਨੀ ਸ੍ਵਾਗਤ ਕਰਨ ਵਿਚ ਹਿੱਸਾ ਨਾ ਲਵੇ। ਸਗੋਂ ਕਾਲੀਆ ਝੰਡੀਆਂ ਦਿਖਾ ਕੇ ਵਿਰੋਧੀ ਭਾਵ ਪ੍ਰਗਟ ਕੀਤੇ ਜਾਣ। ਸਰਕਾਰ ਨੂੰ ਮੁਆਮਲਾ ਨਾ ਦਿੱਤਾ ਜਾਵੇ। ਤਾਂਕਿ ਤੰਗ ਹੋਕੇ ਸਰਕਾਰ ਹਿੰਦੁਸਤਾਨੀਆਂ ਦੀਆਂ ਮੰਗਾਂ ਪ੍ਰਵਾਨ ਕਰੇ। ਬਾਰਦੌਲੀ ਜ਼ਿਲ੍ਹਾ ਅਹਿਮਦਾਬਾਦ ਗੁਜਰਾਤ ਤੋਂ ਮਹਾਤਮਾਂ ਗਾਂਧੀ ਨੇ ਨਾ-ਮਿਲਵਰਤਨ ਲਹਿਰ ਸ਼ੁਰੂ ਕੀਤੀ। ਇਹ ਲਹਿਰ ਸਾਰੇ ਦੇਸ਼ ਵਿਚ ਖਿਲਰ ਗਈ। ਕਈਆਂ ਨੇ ਸਰਕਾਰੀ ਨੌਕਰੀਆਂ ਛੱਡ ਦਿਤੀਆਂ, ਸਕੂਲ ਤੇ ਕਾਲਜ ਛੱਡੇ, ਕੌਂਸਲਾਂ ਦੀਆਂ ਮੈਂਬਰੀਆਂ