ਪੰਨਾ:ਸਰਦਾਰ ਭਗਤ ਸਿੰਘ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੦ )

ਵਿਦਿਆਰਥੀ* ਰਹਿੰਦੇ ਸਨ। ਉਨ੍ਹਾਂ ਨੇ ਛਾਪਾਖਾਨਾ ਲਾਇਆ ਹੋਇਆ ਸੀ ਜਿਸ ਦਾ ਨਾਂ "ਪ੍ਰਤਾਪ ਪ੍ਰੈਸ" ਸੀ, ਉਹ ਇਕ ਅਖਬਾਰ ਵੀ ਕਢਿਆ ਕਰਦੇ ਸਨ। ਸ: ਭਗਤ ਸਿੰਘ ਉਨਾਂ ਨੂੰ ਮਿਲਿਆ | ਆਪਣੇ ਆਪ ਦੀ ਜਾਣ-ਪਛਾਣ ਕਰਵਾਈ। ਆਪਣਾ ਮਨੋਰਥ ਪ੍ਰਗਟ ਕੀਤਾ ਤੇ ਸਹਾਇਤਾ ਦੀ ਮੰਗ ਕੀਤੀ। ਵਿਦਿਆਰਥੀ ਜੀ ਪੰਜਾਬੀ ਗਭਰੂ ਦੇ ਦਿਲੀ ਵਲਵਲੇ ਸੁਣ ਕੇ ਬਹੁਤ ਖੁਸ਼ ਹੋਏ। ਜੀ ਆਇਆਂ ਨੂੰ ਆਖਿਆ। ਆਪਣੇ ਪ੍ਰੈਸ਼ ਦੇ ਕੰਮਾਂ ਵਿਚ ਲਾ ਲਿਆ।

ਭਗਤ ਸਿੰਘ ਨੇ ਆਪਣਾ ਨਾਂ ਬਦਲ ਲਿਆ। ਭਗਤ ਸਿੰਘ ਤੋਂ ਨਿਰਾ "ਬਲਵੰਤ ਬਣ ਗਿਆ।

ਯੂ.ਪੀ. ਜਾ ਕੇ ਨੌਕਰੀ ਕਰਨ ਦੀ ਤਾਂ ਉੱਕੀ ਇੱਛਾ ਨਹੀਂ ਸੀ, ਮਨੋਰਥ ਤਾਂ ਸੀ ਹਿੰਦ ਵਿਚੋਂ ਅੰਗਰੇਜ਼ੀ ਸਾਮਰਾਜ ਦਾ ਕੀਰਤਨ ਸੋਹਲਾ ਪੜ੍ਹਨ ਦਾ। ਆਪ ਨੌਕਰੀ ਵੀ ਕਰਦੇ ਰਹੇ ਤੇ ਸ਼੍ਰੀ ਜਗਦੀਸ਼ ਚੰਦਰ ਚਤ੍ਰ ਜੀ ਦੇ ਕਹਿਣ ਅਨੁਸਾਰ ਰਾਜਸੀ ਕੰਮ ਵੀ ਕਰਦੇ ਰਹੇ। ਆਪ ਸਿਆਣੇ 'ਫੀਲਡ ਵਰਕਰ' ਅਤੇ ਪ੍ਰੇਰੂ ਪ੍ਰਚਾਰਕ ਸਨ। ਈਸ਼ਵਰ ਨੇ ਸੂਝ ਬੂਝ ਬਖਸ਼ਣ ਲਗਿਆਂ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਰਾਤ ਦਿਨ ਇਕ ਕਰਕੇ ਯੂ. ਪੀ. ਤੇ ਪੰਜਾਬ ਦੇ ਉਨ੍ਹ


  • ਸ੍ਰੀ ਗਨੇਸ਼ ਸ਼ੰਕਰ ਜੀ ਵਿਦਿਆਰਥੀ ੧੯੩੧ ਵਿਚ ਕਾਹਨਪੁਰ ਦੇ ਫਿਰਕੂ ਫਸਾਦ ਵਿਚ ਮੁਸਲਮਾਨਾਂ ਨੂੰ ਬਚਾਉਂਦੇ ਹੋਏ ਸ਼ਹੀਦ ਹੋ ਗਏ। ਉਸ ਵੇਲੇ ਆਪ ਯੂ.ਪੀ. ਕਾਂਗਰਸ ਦੇ ਪ੍ਰਧਾਨ ਸਨ।