ਪੰਨਾ:ਸਰਦਾਰ ਭਗਤ ਸਿੰਘ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੧)

ਗਭਰੂਆਂ ਨਾਲ ਮਿਲੇ ਜੋ ਅਗੇ-ਵਧੂ ਖਿਆਲਾਂ ਦੇ ਸਨ | ਜੋ ਨੀ ਇਨਕਲਾਬ ਵਿਚ ਵਿਸ਼ਵਾਸ ਰੱਖਦੇ ਸਨ।

ਕਾਂਗਰਸ ਸੁਧਾਰ ਵਾਦੀਆਂ ਦੀ ਸੀ, ਇਹ ਕਦੀ ਕੋਈ ਲਹਿਰ ਚਲਾ ਜੱਦੀ ਤੇ ਕਦੀ ਬੰਦ ਕਰ ਦੇਂਦੀ। ਅੰਗਰੇਜ਼ ਹਾਕਮਾਂ ਨੂੰ ਇਕ ਦਮ ਬਦਲਣ ਦਾ ਹੀਆ ਨਹੀਂ ਸੀ ਕਰਦੀ। ਚਲਾਕ ਅੰਗਰੇਜ਼ ਕਦੀ ਨਰਮ ਤੇ ਕਦੀ ਗਰਮ ਹੋ ਕੇ ਕਾਂਗਰਸੀਆਂ ਨਾਲ ਕਈ ਤਰਾਂ ਦੇ ਦਾਅ-ਪੇਚ ਖੇਡੀ ਜਾਂਦਾ ਸੀ। ਨੌਜਵਾਨ ਇਨਾਂ ਹੇਰਾ-ਫੇਰੀਆਂ ਤੋਂ ਤੰਗ ਆ ਗਏ ਸਨ। ਉਹ ਚਾਹੁੰਦੇ ਸੀ ਰੂਸ ਵਾਂਗ ਖੂਨੀ ਇਨਕਲਾਬ ਕਰਕੇ ਅੰਗਰੇਜ਼ ਸਾਮਰਾਜ ਨੂੰ ਖਤਮ ਕੀਤਾ ਜਾਵੇ।

ਗੁਰਦਵਾਰਾ ਕਾਨੂੰਨ ਦੇ ਬਣ ਜਾਣ ਪਿਛੋਂ ਜਿਹੜੇ ਸਿਖ ਨੌਜਵਾਨ ਤੇ ਵਤਨ ਪ੍ਰੇਮੀ ਅੰਗਰੇਜ਼ ਨਾਲ ਟੱਕਰ ਲਾਈ ਰੱਖਣਾ ਚਾਹੁੰਦੇ ਸੀ, ਉਹ ਵੀ ਇਨਕਲਾਬੀ ਰੁਚੀਆਂ ਵਾਲੇ ਬਣ ਗਏ। ਉਨ੍ਹਾਂ ਵਿਚੋਂ ਵੀ ਬਹੁਤ ਭਗਤ ਸਿੰਘ ਜੀ ਦੇ ਸਾਥੀ ਬਣੇ।

ਸਾਲ ਪਿਛੋਂ ਸਰਦਾਰ ਭਗਤ ਸਿੰਘ ਨੇ 'ਪ੍ਰਤਾਪ ਪ੍ਰੂੈਸ' ਦੀ ਨੌਕਰੀ ਛੱਡ ਦਿਤੀ। ਸਾਰਾ ਸਮਾਂ ਪਾਰਟੀ ਦੇ ਕੰਮਾਂ ਵਿਚ ਹੀ ਗੁਜ਼ਾਰਨ ਲੱਗਾ।ਹਿੰਮਤ ਕਰ ਕੇ ਕੁਝ ਵਰਕਰਾਂ ਨੂੰ ਇਕਠਿਆਂ ਕੀਤਾ ਤੇ 'ਹਿੰਦੁਸਤਾਨ ਰੀਪਬਲਿਕ ਐਸੋਦਾ ਸੀਏਸ਼ਨ' ਨਾਂ ਦੀ ਇਨਕਲਾਬੀ ਜਥੇਬੰਦੀ ਕਾਇਮ ਕੀਤੀ। ਇਨ੍ਹਾਂ ਦਿਨਾਂ ਵਿਚ ਹੀ ਆਪ ਨੇ 'ਕਿਰਤੀ' ਅਖਬਾਰ ਦੀ ਅਡੀਟਰੀ ਕੀਤੀ। ਸਰਦਾਰ ਸੰਤੋਖ ਸਿੰਘ ਅਮਰੀਕਨ ਤੇ ਮੋਹਣ ਸਿੰਘ 'ਜੋਸ਼' ਜਹੇ ਇਨਕਲਾਬੀਆਂ ਨਾਲ ਮਿਲ ਕੇ