ਪੰਨਾ:ਸਰਦਾਰ ਭਗਤ ਸਿੰਘ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੨)

ਕੰਮ ਕਰਨ ਲੱਗੇ।

ਬੰਗਾਲੀ ਨੌਜੁਆਨ ਬਹੁਤੇ ਹਰਕਤ ਵਿਚ ਆਏ॥ ਅੰਗ੍ਰੇਜ਼ਾਂ ਦੇ ਕਤਲ ਅਤੇ ਅੰਗ੍ਰੇਜ਼ੀ ਤੇ ਸਰਕਾਰੀ ਜਾਇਦਾਦ ਦੀਆਂ ਲਟਾਂ ਤੇ ਸਾੜਾਂ ਦੀਆਂ ਵਾਰਦਾਤਾਂ ਬਹੁਤੀਆਂ ਹੋਣ ਲੱਗ ਪਈਆਂ। ਸਰਕਾਰੀ ਮਸ਼ੀਨਰੀ ਵੀ ਬਹੁਤ ਤੇਜ਼ੀ ਨਾਲ ਕੰਮ ਕਰਨ ਲੱਗੀ। ਸੀ. ਆਈ. ਡੀ. ਮਹਿਕਮੇ ਦੇ ਬੰਦੇ ਪ੍ਰਵਾਨਿਆਂ ਵਾਂਗ ਨੌ-ਜੁਆਨਾਂ ਪਿਛੇ ਫਿਰਨ ਲਗੇ। ਸ਼ਕ ਵਿਚ ਹੀ ਕਈ ਨੌ-ਜੁਆਨਾਂ ਨੂੰ ਫੜ ਫੜ ਕੇ ਜੇਹਲਾਂ ਵਿਚ ਸੁਟਣ ਲਗੇ। ਜੇਹਲ ਲੋਕਾਂ ਵਾਸਤੇ ਡਰੌਣੀ ਥਾਂ ਨਾ ਰਹੀ ਜਿਸ ਨੂੰ ਪੁਲੀਸ ਫੜਦੀ ਓਹੋ ਹੀ ਹੱਸ ਕੇ ਜੇਹਲ ਨੂੰ ਜਾਂਦਾ। ਬਹੁਤ ਸਾਰੇ ਖਦਰ ਪੋਸ਼ ਕਾਂਗ੍ਰਸੀਆਂ ਨੇ ਤਾਂ ਜੇਹਲ ਜਾਣਾ ਇਕ ਫੈਸ਼ਨ ਬਣਾ ਲਿਆ ਸੀ।

ਕੋਈ ਪਾਰਟੀ ਸਰਮਾਏ ਤੋਂ ਬਿਨਾਂ ਨਹੀਂ ਚਲਦੀ। ਇਨਕਲਾਬੀ ਪਾਰਟੀਆਂ ਵਾਸਤੇ ਸਰਮਾਏ ਦੀ ਬਹੁਤ ਲੋੜ ਹੁੰਦੀ ਹੈ। ਉਸ ਵੇਲੇ ਭਾਰਤ ਵਾਸੀਆਂ ਦੀ ਨਿਰਾਲੀ ਦਸ਼ਾਂ ਸੀ! ਗਰੀਬ ਲੋਕ ਇਨਕਲਾਬੀਆਂ ਨਾਲ ਹਮਦਰਦੀ ਰਖਦੇ ਸਨ ਤੇ ਅਮੀਰ ਜਾਂ ਸਰਕਾਰ ਨਾਲ ਸਨ ਜਾਂ ਕਾਂਗ ਨਾਲ ਸਨ, ਕਿਉਂਕਿ ਦੋਹਾਂ ਕੋਲੋਂ ਅਮੀਰਾਂ ਨੂੰ ਲਾਭ ਸਨ। ਕਾਂਗ੍ਰਸ ਉਤੇ ਮਹਾਤਮਾਂ ਗਾਂਧੀ ਦੇ ਖਿਆਲਾਂ ਅਤੇ ਉਸ ਦੀ ਲੀਡਰੀ ਦਾ ਕਬਜ਼ਾ ਸੀ। ਮਹਾਤਮਾਂ ਗਾਂਧੀ ਜਰਕਾਉ ਜਾਂ ਖੂਨੀ ਇਨਕਲਾਬ ਦੇ ਵਿਰੁਧ ਸੀ ਉਸ ਦਾ ਵਿਸ਼ਵਾਸ ਸੀ ਕਿ ਸ਼ਾਂਤ-ਮਈ ਸਤਿਆਗ੍ਰਹਿ ਜਾਂ ਮੰਗਾਂ ਆਸਰੇ ਆਜ਼ਾਦੀ ਦੀਆਂ ਕੁਝ ਕਿਸ਼ਤਾਂ ਹਾਸਲ ਹੋ ਜਾਣ ਤਾਂ ਚੰਗਾ ਹੈ। ਇਸ