ਪੰਨਾ:ਸਰਦਾਰ ਭਗਤ ਸਿੰਘ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੩)

ਵਾਸਤੇ ਕਾਂਗ੍ਰਸੀ ਇਨਕਲਾਬੀ ਨੌ-ਜੁਆਨਾਂ ਨਾਲ ਹਮਦਰਦੀ ਤਾਂ ਰੱਖਦੇ ਸਨ ਪਰ ਮਾਲੀ ਸਹੈਤਾ ਨਹੀਂ ਸੀ ਦੇਂਦੇ।

ਇਨਕਲਾਬੀਆਂ ਵਾਸਤੇ ਸਰਮਾਇਆ ਇਕੱਠਾ ਕਰਨ ਦਾ ਇਕੋ ਢੰਗ ਸੀ ਕਿ ਉਹ ਡਕੈਤੀ ਕਰਕੇ ਸਰਮਾਏਦਾਰਾਂ ਕੋਲੋਂ ਸਰਮਾਇਆ ਖੋਹਣ ਤੇ ਪਾਰਟੀ ਦੇ ਕੰਮ ਚਲਾਉਣ। ਕਿਉਂਕਿ ਪਾਰਟੀ ਵਾਸਤੇ ਹਥਿਆਰਾਂ ਦੀ ਬਹੁਤ ਲੋੜ ਸੀ।

"ਹਿੰਦੁਸਤਾਨ ਰੀਪਬਲਿਕ ਐਸੋਸੀਏਸ਼ਨ" ਦਾ ਮੋਢੀ ਤੇ ਮੁਖੀ ਸਰਦਾਰ ਭਗਤ ਸਿੰਘ ਸੀ, ਫੁਰਤੀਲਾ ਨੌਜੁਆਨ! ਜਿਸ ਨੂੰ ਨਾ ਹਨੇਰੇ ਕੋਲੋਂ ਭੈ ਸੀ ਤੇ ਨਾ ਗੋਲੀ, ਤੋਪ ਤੇ ਬਰਛੀ ਕੋਲੋਂ। ਆਜ਼ਾਦੀ ਦੀ ਲਗਨ ਵਿਚ ਐਨਾ ਮਗਨ ਹੋਇਆ ਸੀ ਕਿ ਠੰਢ-ਤੱਪ ਤੇ ਭੁਖ- ਤ੍ਰੇਹ ਭੁਲ ਗਿਆ ਸੀ। ਕਾਲੀਆਂ ਰਾਤਾਂ ਵਿਚ ਵੀਹ ਵੀਹ ਕੋਹ ਪੈਂਡਾ ਕਰਕੇ ਵੀ ਨਾ ਥੱਕਦਾ। ਸੁੰਞੇਂ ਟਿਬਿਆਂ, ਮੜੀਆਂ ਤੇ ਕਬਰਾਂ ਵਿਚੋਂ ਕਿਸੇ ਵੇਲੇ ਕੁਵੇਲੇ ਡਰ ਨਾ ਆਉਂਦਾ। ਪਾਰਟੀ ਵਾਸਤੇ ਜੋ ਰੁਪਿਆ ਹਾਸਲ ਕਰਨ ਦੀ ਲੋੜ ਪੈਂਦੀ ਤਾਂ ਅਮੀਰਾਂ ਦੇ ਘਰੀਂ ਤੇ ਸਰਕਾਰੀ ਬੈਂਕਾਂ ਵਿਚ ਡਾਕੇ ਵੀ ਮਾਰੇ ਜਾਂਦੇ। ਉਹਨਾਂ ਡਕੈਤੀਆਂ ਦਾ ਮੋਢੀ ਸਰਦਾਰ ਭਗਤ ਸਿੰਘ ਹੁੰਦਾ।....ਤਿੰਨ ਸਾਲ ਦੀ ਕਠਨ ਮੇਹਨਤ ਕਰਕੇ ਆਪ ਨੇ" ਹਿੰਦੁਸਤਾਨ ਗੋਪਬਲਿਕ ਐਸੋਸੀਏਸ਼ਨ" ਨੂੰ ਇਕ ਤਕੜੀ ਸਰਬ ਹਿੰਦ ਇਨਕਲਾਬੀ ਪਾਰਟੀ ਬਣਾ ਦਿਤਾ।