ਪੰਨਾ:ਸਰਦਾਰ ਭਗਤ ਸਿੰਘ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੭ )

੫.

ਆਜ਼ਾਦੀ ਮੰਗ ਰਹੀ ਜਵਾਲਾ ਨੂੰ ਠੰਢਿਆਂ ਕਰਨ ਵਾਸਤੇ ਜਿਥੇ ਸਰਕਾਰ ਕਰੜਾਈ ਤੋਂ ਕੰਮ ਲੈਂਦੀ ਸੀ, ਉਥੇ ਸੁਧਾਰ ਦਾ ਲਾਲਚ ਵੀ ਬਹੁਤ ਦੇਂਦੀ ਸੀ। ਬਾਦਸ਼ਾਹ ਕੋਲੋਂ ਆਗਿਆ ਲੈ ਕੇ ਬ੍ਰਤਾਨੀਆਂ ਵੀ ਵਜ਼ੀਰ ਮੰਡਲੀ ਨੇ ਸਰ ਜੌਹਨ ਸੈਮਨ ਦੀ ਜਥੇਦਾਰੀ ਹੇਠ ਇਕ ਟੋਲਾ ਗੋਰਿਆਂ ਦਾ ਹਿੰਦੁਸਤਾਨ ਭੇਜਿਆ ਕਿ ਉਹ ਹਿੰਦੁਸਤਾਨ ਦਾ ਦੌਰਾ ਕਰਕੇ ਪੜਤਾਲ ਕਰੇ ਕਿ ਹਿੰਦ ਦੇ ਵਸਨੀਕਾਂ ਨੂੰ ਕਿੰਨੀ ਕੁ ਰਾਜਸੀ ਆਜ਼ਾਦੀ ਦਿਤੀ ਜਾਵੇ। ਇਸ ਟੋਲੇ ਦੀ ਰੀਪੋਰਟ, ਪਿਛੋਂ ਪਾਰਲੀਮੈਂਟ ਕੋਈ ਫੈਸਲਾ ਕਰੇਗੀ.....! ਇਸ ਟੋਲੇ ਦਾ ਨਾਂ ਸੈਮਨ ਕਮਿਸ਼ਨ ਸੀ, ਜਿਉਂ ਹੀ ਇਸ ਕਮਿਸ਼ਨ ਦੀ ਹੋਂਦ ਅਤੇ, ਇਸਦੇ ਮੈਬਰਾਂ ਦੇ ਨਾਵਾਂ ਦਾ ਪਤਾ ਇੰਗਲਸਤਾਨ ਵਿਚ ਰਹਿਣ ਵਾਲੇ ਹਿੰਦੁਸਤਾਨੀਆਂ ਨੂੰ ਪਤਾ ਲਗਾ ਤਾਂ ਉਨਾਂ ਨੇ ਵਿਰੋਧਤਾ ਕੀਤੀ, ਐਲਾਨ ਕੀਤਾ ਕਿ ਇਹ 'ਸੈਮਨ ਕਮਿਸ਼ਨ, ਇਕ ਧੋਖੇ ਦਾ ਜਾਲ ਹੈ। ਇਸ ਦੇ ਫੰਦੇ ਵਿਚ - ਹਿੰਦੁਸਤਾਨੀ ਦੇਸ਼ ਭਗਤਾਂ ਨੂੰ ਨਹੀਂ ਫਸਣਾ ਚਾਹੀਦਾ ਸਗੋਂ ਡੱਟ ਕੇ ਵਿਰੋਤਾ ਕਰਨੀ ਚਾਹੀਦੀ ਹੈ।

ਸ਼ਰਬ ਹਿੰਦ ਨੈਸ਼ਨਲ ਕਾਂਗ੍ਰਸ ਅਤੇ ਹੋਰ ਜਥੇਬੰਦੀਆਂ ਨੇ ਸੈਮਨ ਕਮਿਸ਼ਨ ਦੀ ਵਿਰੋਧਤਾ ਕਰਨ ਦਾ ਐਲਾਨ