ਪੰਨਾ:ਸਰਦਾਰ ਭਗਤ ਸਿੰਘ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੮ )

ਕਰ ਦਿਤਾ।.......

ਜਿਸ ਦਿਨ ਸੈਮਨ ਤੇ ਉਸਦੇ ਸਾਥੀ ਬੰਬਈ ਦੀ ਬੰਦਰਗਾਹ ਉਤੇ ਜਹਾਜ਼ੋ ਉਤਰੇ ਤਾਂ ਬੰਬਈ ਵਿਚ ਮੁਕੰਮਲ ਹੜਤਾਲ ਹੋ ਗਈ। ਨਿਰੀ ਭਾਰਤ ਵਿਚ ਹੀ ਨਹੀਂ ਸਗੋਂ ਸਾਰੇ ਭਾਰਤ ਦੇ ਵਡੇ ਵਡੇ ਸ਼ਹਿਰਾਂ ਵਿਚ ਹੜਤਾਲ ਹੋਈ। ਹਰ ਸ਼ਹਿਰ ਦੇ ਵੱਡੇ ਬਜ਼ਾਰਾਂ ਦੇ ਚੌਕਾਂ ਵਿਚ 'ਸੈਮਨ ਕਮਿਸ਼ਨ ਗੋ ਬੈਕ ਦੇ ਮੋਟੋ ਟੰਗੇ ਗਏ। ਭਾਰੀ ਜਲੂਸ ਨਿਕਲੇ ਉਨ੍ਹਾਂ ਜਲੂਸਾਂ ਵਿਚ ਹਰ ਮਰਦ-ਇਸਤੀ ਦੇ ਹੱਥ ਵਿਚ ਕਾਲੀਆਂ ਝੰਡੀਆਂ ਅਤੇ ਸੈਮਨ ਗੋ ਬੈਕ ਦੇ ਬੁਲਾਂ ਉਤੇ ਨਾਹਰੇ ਸਨ। ਜਿਸ ਸ਼ਹਿਰ ਵਿਚ ਵੀ ਸੈਮਨ ਗਿਆ, ਉਥੇ ਹੀ ਲੋਕਾਂ ਨੇ ਉਸ ਨਾਲ ਨਾ-ਮਿਲ ਵਰਤਨ ਕੀਤਾ! ਹਿੰਦ ਦੇ ਨੌ ਜੁਆਨਾਂ ਨੇ ਖਾਸ ਕਰਕੇ ਸ: ਭਗਤ ਸਿੰਘ ਦੀਆਂ ਕਾਇਮ ਕੀਤੀਆਂ ਹੋਈਆਂ ਜਥੇਬੰਦੀਆਂ ਨੌਜੁਆਨ ਭਾਰਤ ਸਭਾ' 'ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਆਰਮੀ' ਅਤੇ 'ਵਿਦਿਆਰਥੀ ਸਭਾ' ਦੇ ਮੈਂਬਰਾਂ ਨੇ ਬੜਾ ਹਿੱਸਾ ਲਿਆ। ਜਿਸ ਸਪੈਸ਼ਲ ਰੇਲ-ਗਡੀ ਉੱਤੇ ਸੈਮਨ ਦੌਰਾ ਕਰ ਰਿਹਾ ਸੀ, ਉਸ ਗੱਡੀ ਨੂੰ ਬੰਬ ਨਾਲ ਤਹਿ ਕਰਨ ਦੇ ਯਤਨ ਹੋਏ, ਪਰ ਉਨ੍ਹਾਂ ਵਿਚ ਸਫਲਤਾ ਹਾਸਲ ਨਾ ਹੋਈ। ਬੰਗਾਲ, ਬਿਹਾਰ, ਬੰਬਈ ਤੇ ਪੰਜਾਬ ਵਿਚ ਕੁਝ ਐਸੀਆਂ ਵਾਰਦਾਤਾਂ ਹੋਈਆਂ ਜਿਨ੍ਹਾਂ ਨੇ ਸੈਮਨ ਕਮਿਸ਼ਨ ਦੇ ਕੰਨ ਖੜੇ ਕਰ ਦਿਤੇ। ਉਸਨੂੰ ਅਨਭਵ ਹੋ ਗਿਆ ਕਿ ਹੁਣ ਹਿੰਦੁਸਤਾਨ ਛੇਤੀ ਹੀ ਆਜ਼ਾਦ ਹੋ ਜਾਵੇਗਾ। ਦੇਸ਼ ਵਿਚ ਜਾਗਰੂਤ ਆ ਗਈ ਹੈ। ਪਰ ਇਸ ਭੇਤ ਨੂੰ ਉਹ ਅੰਗਰੇਜ਼ ਬੱਚਾ ਪ੍ਰਗਟ ਨਹੀਂ ਸੀ ਕਰਨਾ ਚਾਹੁੰਦਾ