ਪੰਨਾ:ਸਰਦਾਰ ਭਗਤ ਸਿੰਘ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੯)

ਨਾ ਉਸ ਨੇ ਕੀਤਾ। ਉਹ ਤਾਂ ਹਿੰਦ ਨੂੰ ਲਮੇਰੇ ਸਮੇਂ ਤਕ ਗੁਲਾਮ ਰੱਖਣ ਦੇ ਬਾਨਣੂ-ਬੰਨਣ ਵਾਸਤੇ ਹਿੰਦ ਦਾ ਦੌਰਾ ਕਰ ਰਿਹਾ ਸੀ, ਉਹ ਤਾਂ ਕੌੜੀ ਦਵਾਈ ਉਪਰ ਖੰਡ ਲਾਉਣ ਦਾ ਯਤਨ ਕਰ ਕਿਹਾ ਸੀ। ਉਹ ਦੀ ਹਰ ਹਰਕਤ ਵਿੱਚ ਧੋਖਾ ਸੀ ਤੇ ਹਰ ਸ਼ਬਦ ਪਿੱਛੇ "ਝੁਠ ਦੀ ਰੂਹ ਸੀ।"

ਸੈਮਨ ਕਮਿਸ਼ਨ ਪੰਜਾਬ ਵਿਚ ਵੀ ਆ ਗਿਆ। ਲਾਹੌਰ ਪੁੱਜਾ। ਜਿਨ੍ਹਾਂ ਸਰਕਾਰੀ ਇਮਾਰਤਾਂ ਵਿਚ ਉਹ ਠਹਿਰਿਆ ਉਨਾਂ ਬੇ ਚੌਗਿਰਦੇ ਕਰੜੇ ਪਹਿਰੇ ਰੱਖੇ ਗਏ! ਆਇਆ ਤਾਂ ਸੀ ਕਮਿਸ਼ਨ ਜਨਤਾ ਦੇ ਦਿਲੀ ਵਲਵਲੇ ਨੂੰ ਪੜ੍ਹਣ ਪਰ ਜਨਤਾ ਦੇ ਨੇੜੇ ਹੁੰਦਿਆਂ ਉਸਨੂੰ ਡਰ ਆਉਂਦਾ ਸੀ। ਆਪਣੀ ਨਸਲ ਦੇ ਗੋਰਿਆ ਕੋਲ ਹੀ ਰਹਿੰਦਾ ਤੇ ਉਨ੍ਹਾਂ ਦੇ ਨਾਲ ਹੀ ਗੱਲਾਂ ਕਰਦਾ।

ਪੰਜਾਬ ਦੇ ਨਿਧੜਕ ਸ਼ੇਰ ਲਾਲਾ ਲਾਜਪਤ ਰਾਏ ਦੀ। ਹਿੰਮਤ ਨਾਲ ਸਾਰੇ ਲਾਹੌਰ ਵਿਚ ਮੁਕੰਮਲ ਹੜਤਾਲ ਹੋ ਗਈ। ਗਵਰਨਰ ਦੇ ਦਫਤਰ ਅਗੇ ਜਾਕੇ ਹਿੰਦੁਸਤਾਨੀਆਂ ਦੇ ਦਿਲੀ ਵਲਵਲਿਆਂ ਦਾ ਦਿਖਾਵਾ ਕਰਨ ਖਾਤਰ ਤਕੜੇ ਜਲੂਸ ਕਢਣ ਦਾ ਉਪਰਾਲਾ ਕੀਤਾ। ਸ਼ਹਿਰ ਦੇ ਜ਼ਿਲੇ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਤਿਲ ਮਾਰਿਆਂ ਤੋਂ ਤੇ ਨਹੀਂ ਸੀ ਪੈਂਦਾ। ਨਾਹਰਿਆਂ ਨਾਲ ਸਾਰਾ ਵਾਯੂ ਮੰਡਲ ਗੂੰਜਣ ਲਗਾ। ਵਤਨ-ਪ੍ਰੇਮ ਇਕ ਭਾਨ ਬਣਕੇ ਜਨਤਾ ਦੇ ਲਹੂ ਤੇ ਦਿਲਾਂ ਵਿਚ ਠਾਠਾਂ ਮਾਰ ਰਹੀ ਸੀ। ਜਲੂਸ ਨਿਕਲਿਆ ਤੇ ਜਲੂਸ ਵਿਚ ਏਹੋ ਜਹੇ ਕਈ ਗੀਤ ਗਾਏ ਜਾ ਰਹੇ ਸਨ।