ਪੰਨਾ:ਸਰਦਾਰ ਭਗਤ ਸਿੰਘ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੦)


"ਹਿੰਦੁਸਤਾਨੀ ਹੈਂ ਹਮ, ਹਿੰਦੁਸਤਾਂ ਹਮਾਰਾ।
ਮੁੜ ਜਾਓ ਸੈਮਨ ਯਹਾਂ ਕਿਆ ਹੈ ਤੁਮਾਰਾ।"

... ... ... ... ... ... ... ...


ਚਲਿਆ ਜਾਵੀਂ ਸੈਮਨ, ਚੱਲਿਆ ਜਾਵੀਂ ਸੈਮਨ,
ਕੋਈ ਕਰੀਂ ਨਾ ਕਾਰਾ.....
ਝੂਠਾ ਲਾਵੇਂਗਾ ਲਾਰਾ......
ਧੜਕੇ ਸਾਡੀ ਏ ਛਾਂਤੀ, ਅਸਾਂ ਰਮਲ ਪਛਾਤੀ,
ਤੂੰ ਗੋਰਾ ਦੁਲਾਰਾ.....
ਝੂਠਾ ਲਾਵੇਂਗਾ ਲਾਰਾ.......
*****

ਲਾਹੌਰ ਦਾ ਡਿਪਟੀ ਕਮਿਸ਼ਨਰ, ਸੁਪ੍ਰਿੰਟੈਂਡੈਂਟ, ਡਿਪਟੀ ਸੁਪ੍ਰਿੰਟੈਂਡਟ ਪੁਲੀਸ ਸਭ ਅੰਗ੍ਰੇਜ਼ ਸਨ। ਸੁਪ੍ਰਿੰਟੈਂਡੈਂਟ ਪੋਲੀਸ਼ ਮਿਸਟਰ ਸਕਾਟ ਬਹੁਤ ਕਰੜੇ ਦਿਲ ਵਾਲਾ ਭੈੜਾ ਅੰਗ੍ਰੇਜ਼ ਸੀ। ਉਸਨੇ ਪੁਲੀਸ ਨੂੰ ਹਦਾਇਤ ਕੀਤੀ ਕਿ ਜਲੂਸ ਨੂੰ ਤਿੱਤ੍ਰ-ਬਿੱਤ੍ਰ ਕਰਨ ਵਾਸਤੇ ਜਿੰਨੀ ਸਖਤੀ ਵਰਤਨੀ ਪਵੇ ਵਰਤੋ।...ਪੁਲਸ ਨੂੰ ਬਹੁਤ ਖੁਲ੍ਹਾਂ ਮਿਲੀਆਂ ਨੇ। ਮਿਸਟਰ ਸਕਾਟ ਆਪ ਵੀ ਜਲੂਸ ਰੋਕਣ ਵਾਸਤੇ ਗਿਆ।

ਜਲੂਸ ਭਾਟੀ ਦਰਵਾਜੇ ਵਲੋਂ ਨਿਕਲ ਕੇ ਗੋਲ ਬਾਗ਼ ਤੇ ਗਵਰਨਰ ਦੇ ਦਫ਼ਤਰ ਵਲ ਨੂੰ ਵਧਿਆ ਵਡੇ ਵਡੇ ਆਗੂ ਮੋਹਰੇ ਸਨ। ਲਾਲਾ ਲਾਜਪਤ ਰਾਏ ਮੋਹਰਲੀ ਟੋਲੀ ਵਿਚ ਸਨ। "ਹਿੰਦੁਸਤਾਨ ਆਜ਼ਾਦ ਹੋਕੇ ਰਹੇਗਾ"..ਖੂੰਨ ਦਾ ਬਦਲਾ ਖੂੰਨ ਸੇ ਲੇਂਗੇ, "ਸੈਮਨ ਕਮਿਸ਼ਨ ਗੋ ਬੈਕ" ਦੇ