ਪੰਨਾ:ਸਰਦਾਰ ਭਗਤ ਸਿੰਘ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੩ )

ਸਨ ਕਿ ਟੱਕਰ ਲਈ ਜਾਵੇ। ਜੇ ਬੰਦੁਕ ਕੋਲ ਨਹੀਂ, ਤਾਂ ਕੀ ਪੱਥਰ ਤੇ ਲਕੜ-ਸੋਟਾ ਤਾਂ ਹੈ। ਪਰ ਮਹਾਤਮਾ ਗਾਂਧੀ ਦਾ ਹੁਕਮ ਸੀ-"ਸ਼ਾਂਤ ਰਹਿਣਾ।"

ਦੂਰ ਦੂਰ ਤਕ ਕੁੱਟ ਕੁੱਟ ਕੇ ਲੋਕ ਸੜਕ ਉਤੇ ਸੁੱਟ ਦਿਤੇ। ਕਿਸੇ ਦਾ ਸਿਰ ਪਾਟ ਗਿਆ। ਕਿਸੇ ਦੀ ਲਤ-ਬਾਂਹ ਟੁਟ ਗਈ। ਕੋਈ ਬੇਸੁਰਤ ਹੋ ਗਿਆ।...ਜੇਹੜਾ ਹਿਲਦਾ ਜੇਹੜਾ ਉੱਠਣ ਦਾ ਯਤਨ ਕਰਦਾ ਉਸ ਨੂੰ ਹੀ ਕੁਟਣ ਲੱਗ ਪੈਂਦੇ।

ਲਾਠੀ ਚਾਰਜ ਨੂੰ ਦੇਖਕੇ ਬਹੁਤ ਸਾਰੇ ਲੋਕ ਖਿਸਕ ਤੁਰੇ। ਬੱਚੇ, ਜ਼ਨਾਨੀਆਂ ਤੇ ਬੁਢੇ ਪਿਛੇ ਹੋ ਗਏ, ਨੌ-ਜੁਆਨ ਅੱਗੇ ਵਧਕੇ ਮਾਰ ਖਾਂਦੇ ਰਹੇ।...

ਮਿਸਟਰ ਸਕਾਟ ਹੰਕਾਰ ਨਾਲ ਅੰਨ੍ਹਾ ਹੋਇਆ ਹੋਇਆ ਸੀ, ਉਸਨੂੰ ਦਿਸਦਾ ਕੁਝ ਨਹੀਂ ਸੀ, ਉਸ ਪਾਪੀ ਨੇ ਪੰਜਾਬ ਦੇ ਸ਼ੇਰ ਲਾਲਾ ਲਾਜਪਤ ਨੂੰ ਵੀ ਲਾਠੀਆਂ ਮਾਰਨੀਆਂ ਸ਼ੁਰੂ ਕਰ ਦਿਤੀਆਂ। ਲਾਠੀਆਂ ਦੀ ਮਾਰ ਅੰਨ੍ਹੀ ਸੀ। ਲਾਲਾ ਜੀ ਬੇਸੁਰਤ ਹੋਕੇ ਧਰਤੀ ਉਤੇ ਡਿੱਗ ਪਏ। ਦੇਖਣ ਵਾਲਿਆਂ ਨੇ ਜਾਤਾ ਕਿ ਸ਼ਹੀਦ ਹੋ ਗਏ ਨੇ। ਸ਼ੋਰ ਮਚ ਗਿਆ, ...ਜਲੂਸ ਖਿਲਰ ਪੁਲਰ ਗਿਆ ਤੇ ਸ਼ਹਿਰ ਵਿਚ ਹਾਹਾਕਾਰ ਮਚ ਗਈ!

ਜਿਨ੍ਹਾਂ ਜ਼ਖਮੀਆਂ ਨੂੰ ਹਸਪਤਾਲ ਵਿਚ ਲਿਜਾਇਆ ਗਿਆ, ਉਨਾਂ ਵਿਚ ਇੱਕ ਲਾਲਾ ਲਾਜਪਤ ਜੀ ਵੀ ਸਨ। ਲਾਠੀਆਂ ਦੀਆਂ ਸੱਟਾਂ ਐਨੀਆਂ ਕਸੂਤੀਆਂ ਤੇ ਭਿਆਨਕ ਸਨ ਕਿ ਡਾਕਟਰ ਕੁਝ ਨਾਂ ਕਰ ਸਕੇ। ਪੰਜਾਬ ਦਾ ਸ਼ੇਰ ਸਦਾ