ਪੰਨਾ:ਸਰਦਾਰ ਭਗਤ ਸਿੰਘ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੭ )

ਹੀ ਕਰ ਰਿਹਾ ਹੈ ਇਕ ਹੋਰ ਵੀ ਗਲ ਹੈ ਕਿ ਇਨਾਂ ਅਮੀਰਾਂ ਵਿਉਪਾਰੀਆਂ ਤੇ ਜਾਗੀਰਦਾਰਾਂ ਦੀ ਕਾਂਗ੍ਰਸ ਕੋਲੋਂ ਦੇਸ਼ ਦੇ ਆਜ਼ਾਦ ਹੋਣ ਪਿਛੋਂ ਵੀ ਜਨਤਾ ਨੂੰ ਕੋਈ ਲਾਭ ਨਹੀਂ ਪਹੁੰਚ ਸਕਦਾ।'

'ਬਿਲਕੁਲ ਠੀਕ,' ਭਗਤ ਸਿੰਘ ਕਹਿਣ ਲਗਾ ਇਨਾਂ ਲੋਕਾਂ ਨੇ ਜਨਤਾ ਨਾਲ ਮਿਲਣਾ ਨਹੀਂ। ਇਨਾਂ ਦੇ ਲਾਭ ਵੱਖਰੇ ਹਨ। ਆਰਥਿਕ ਤੇ ਸਮਾਜਿਕ ਹਾਲਤ ਨੂੰ ਇਕ ਸਾਰਤਾ ਜਾਂ ਪੱਧਰ ਉਤੇ ਨਹੀਂ ਲਿਆਉਣਾ। ਜੋ ਹੁਣ ਅਮੀਰ ਹਨ ਉਹ ਹੋਰ ਅਮੀਰ ਬਨਣ ਦਾ ਯਤਨ ਕਰਨਗੇ ਜਿਵੇਂ ਅਮ੍ਰੀਕਾ, ਫਰਾਂਸ ਤੇ ਇੰਗਲਿਸਤਾਨ ਵਿਚ ਹੈ। ਜੋ ਚਲਦੇ ਪੁਰਜੇ ਗਰੀਬ ਲੀਡਰ ਹਨ, ਉਹ ਖੁਦਗਰਜ਼ੀ ਦਾ ਸ਼ਿਕਾਰ ਹੋਕੇ ਜਨਤਾ ਨੂੰ ਕੋਈ ਨਾ ਕੋਈ ਧੋਖਾ ਦੇ ਕੇ ਅਤੇ ਅਮੀਰਾਂ ਨਾਲ ਗਠ-ਜੋੜ ਕਰਕੇ ਅਮੀਰ ਬਨਣ ਦਾ ਯਤਨ ਕਰਨਗੇ। ਦੇਸ਼ ਦਾ ਰਾਜ ਪ੍ਰਬੰਧ ਅਮੀਰਾਂ ਦੇ ਹਥ ਆ ਜਾਏਗਾ। ਜਨਤਾ ਭੁਖੀ ਮਰੇਗੀ ਤੇ ਅਮੀਰ ਐਸ਼ ਕਰਨਗੇ। ਕਈ ਤਰਾਂ ਦੀਆਂ ਖਰਾਬੀਆਂ ਪੈਦਾ ਹੋ ਜਾਣਗੀਆਂ ... ਸਾਰੀਆਂ ਔਕੜਾਂ ਤੇ ਬੀਮਾਰੀਆਂ ਦਾ ਹਲ ਏਹੋ ਹੈ ਕਿ ਦੇਸ਼ ਦਾ ਪ੍ਰਬੰਧ ਸਮਾਜਵਾਦੀ ਹੋਵੇ। ਦੇਸ਼ ਦੀ ਜ਼ਮੀਨ, ਸਰਮਾਇਆ ਦਸਤਕਾਰੀ ਤੇ ਜੋ ਵੀ ਚੀਜ਼ ਹੈ ਉਹ ਕੌਮੀ ਮਲਕੀਅਤ ਦੀ ਹੈਸੀਅਤ ਰਖੇ। ਮਜ਼ਦੂਰ ਤੇ ਕਿਸਾਨ ਦੇ ਜੀਵਨ ਮਿਆਰ ਨੂੰ ਉੱਚਿਆਂ ਕੀਤਾ ਜਾਵੇ। ਸਮਾਜ ਵਿਚ ਜੋ ਉਚ-ਨੀਚਤਾ ਜਾਤੀ-ਭੇਤ, ਜਗੀਰਦਾਰੀ, ਸਰਮਾਏਦਾਰੀ ਆਦਿਕ ਜੋ ਬੀਮਾਰੀਆਂ ਮਨੁਖਤਾ ਨੂੰ ਚੰਮੜੀਆਂ ਹਨ, ਇਨਾਂ ਨੂੰ ਸਦਾ ਵਾਸਤੇ