ਪੰਨਾ:ਸਰਦਾਰ ਭਗਤ ਸਿੰਘ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੮ )

ਦੂਰ ਕੀਤਾ ਜਾਵੇ। ਲੋਕ-ਰਾਜ ਹੋਵੇ, ਤਾਂ ਹੀ ਲੋਕ ਸੁਖੀ ਹੋ ਸਕਦੇ ਹਨ ਤੇ ਰਾਜ ਪ੍ਰਬੰਧ ਅਮਨ ਤੇ ਸਹੀ ਪੱਧਰ ਤੇ ਚਲ ਸਕਦਾ ਹੈ। ਗੋਰਿਆਂ ਦੀ ਥਾਂ ਕਾਲਿਆਂ ਲਟੇਰਿਆਂ ਨੂੰ। ਗੱਦੀਆਂ ਦੇਣ ਦਾ ਨਾਂ ਆਜ਼ਾਦੀ ਨਹੀਂ। ਕੁਲੀ, ਗੁਲੀ ਤੇ ਜੁਲੀ ਸਭ ਨੂੰ ਮਿਲਣੀ ਚਾਹੀਦੀ ਹੈ। ਸ੍ਵਤੰਤ੍ਰਤਾ ਨਾਲ ਜੀਉਣ ਤੇ ਫਿਰਨ ਦੀ ਖੁਲ ਦਾਂ ਨਾਂ ਹੀ ਸਹੀ ਆਜ਼ਾਦੀ ਹੈ।

ਇਉਂ ਦਿਲ ਦੇ ਵਲਵਲਿਆਂ ਨੂੰ ਭਗਤ ਸਿੰਘ ਪ੍ਰਗਟ ਕਰ ਹੀ ਰਿਹਾ ਸੀ ਕਿ ਮੁਸਲਮਾਨ ਫਕੀਰ ਦੇ ਭੇਸ ਵਿਚ ਇਕ ਉੱਚਾ ਲੰਮਾ ਗਭਰੂ ਆ ਗਿਆ। ਉਸ ਨੂੰ ਦੇਖਕੇ ਦੋਵੇਂ ਸਾਥੀ ਉਠ ਬੈਠੇ ਯੋਗ ਸਤਕਾਰ ਕੀਤਾ ਤੇ ਹੱਥ ਮਿਲਾਏ।

ਉਹ ਫਕੀਰੀ ਲਿਬਾਸ ਵਾਲਾ ਗਭਰੂ ਚੰਦਰ ਸ਼ੇਖਰ ਆਜ਼ਾਦ ਸੀ, ਪੁਲਸ ਦੀ ਨਿਗਾਹ ਨੂੰ ਧੋਖਾ ਦੇਣ ਵਾਸਤੇ ਉਸ ਨੇ ਇਹ ਭੇਸ ਧਾਰਿਆ ਹੋਇਆ ਸੀ।

'ਬਾਕੀ ਦੇ ਸਾਥੀ?' ਭਗਤ ਸਿੰਘ ਨੇ ਆਜ਼ਾਦ ਕੋਲੋਂ ਪੁਛਿਆ।

"ਭਾਬੀ! ਦੀਦੀ ਤੇ ਜੈਗੁਪਾਲ ਤੁਰੇ ਆਉਂਦੇ ਨੇ ਬਾਕੀ ਦੇ ਵੀ ਆ ਜਾਣਗੇ। ਸਾਰੇ ਬਜ਼ਾਰਾਂ ਵਿਚ ਪੁਲਸ ਦਾ ਕਰੜਾ ਪਹਿਰਾ ਹੈ। ਸ਼ੇਖਰ ਚੰਦਰ ਅਜ਼ਾਦ ਨੇ ਅਗੋਂ ਉੱਤਰ ਦਿਤਾ।

'ਲੌ ਆ ਹੀ ਗਏ!' ਕਿਸੇ ਦੇ ਬਾਹਰੋਂ ਆਉਣ ਦੇ ਪੈਰਾਂ ਦਾ ਖੜਕਾਰ ਸੁਣ ਕੇ ਮਹਾਂਬੀਰ ਸਿੰਘ ਨੇ ਆਖਿਆ। ਉਹ ਸਮਾਂ ਉਹ ਸੀ ਜਦੋਂ ਆਜ਼ਾਦ ਜੀ ਆਪਣਾ ਪਿਛਲਾ ਵਾਕ ਅਜੇ ਪੂਰਾ ਵੀ ਨਹੀਂ ਸਨ ਕਰ ਸਕੇ।