ਪੰਨਾ:ਸਰਦਾਰ ਭਗਤ ਸਿੰਘ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬)

(੯) ਭਾਈ ਹੀਰਾ ਸਿੰਘ ਪਿੱਥੋਕੀ ਨਾਭਾ।
(੧੦) ਭਾਈ ਭਗਤ ਸਿੰਘ ਕਾਂਝਲਾ ਪਟਿਆਲਾ।
(੧੧) ਭਾਈ ਹਾਕਮ ਸਿੰਘ ਝਬਾਲ ਅੰਮ੍ਰਿਤਸਰ।
(੧੨) ਭਾਈ ਵਰਿਆਮ ਸਿੰਘ ਮਰਾਜ ਫੀਰੋਜ਼ਪੁਰ।
(੧੩) ਭਾਈ ਸੋਭਾ ਸਿੰਘ ਭੱਦਲ ਨਾਭਾ।
(੧੪) ਸੁਜਾਨ ਸਿੰਘ ਰੱਬੋਂ ਲੁਧਿਆਣਾ।
(੧੫) ਬੇਲਾ ਸਿੰਘ ਲੁਧਿਆਣਾ।
(੧੬) ਜਵਾਹਰ ਸਿੰਘ ਵਾਲੀਆ ਪਟਿਆਲਾ[1]

ਇਨ੍ਹਾਂ ਤੋਂ ਬਿਨਾਂ ਕਈਆਂ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਕਾਲੇ ਪਾਣੀਆਂ ਨੂੰ ਤੋਰਿਆ ਗਿਆ। ਬਾਬਾ ਰਾਮ ਸਿੰਘ ਜੀ ਨੂੰ ਮਿਸਟਰ ਫੋਰਸਾਈਬ ਨੇ ਆਪਣੇ ਹੁਕਮ ਨਾਲ ਜਲਾਵਤਨ ਕੀਤਾ। ਅਲਾਹਬਾਦ ਦੇ ਜੇਹਲ ਖਾਨੇ ਵਿਚ ਕੁਝ ਚਿਰ ਰਖਣ ਪਿੱਛੋਂ ਆਪ ਨੂੰ ਰੰਗੂਨ ਭੇਜ ਦਿੱਤਾ ਗਿਆ। ਜਿਥੇ ਆਪ ਸੰਨ ੧੮੮੫ ਵਿੱਚ ਅਕਾਲ ਚਲਾਣਾ ਕਰ ਗਏ। ਨਾਮਧਾਰੀਆਂ ਦੀਆਂ ਸ਼ਹੀਦੀਆਂ ਬਾਬਾ ਰਾਮ ਸਿੰਘ ਜੀ ਤੇ ਉਨ੍ਹਾਂ ਦੇ ਬਹੁਤ ਸਾਰੇ ਸਾਥੀਆਂ ਦੀਆਂ ਜਲਾਵਤਨੀਆਂ ਦੀਆਂ ਲੰਮੇਰੀਆਂ ਕੈਦਾਂ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਨੂੰ ਚੰਗੀ ਹਵਾ ਦਿੱਤੀ। ਏਸੇ ਸਾਲ (੧੮੮੫) ਵਿੱਚ ਹੀ ਸਰਬ ਹਿੰਦ ਕੌਮੀ ਕਾਂਗਰਸ ਦੀ ਨੀਂਹ ਰਖੀ ਗਈ। ਦੋ ਸਾਲ (੧੮੮੭) ਪਿੱਛੋਂ ਹਿੰਦੁਸਤਾਨ ਦੀ ਆਜ਼ਾਦੀ ਦੀਆਂ ਵਿਉਂਤਾਂ ਸੋਚਦਾ ਹੋਇਆ ਜਲਾਵਤਨ ਮਹਾਰਾਜਾ ਦਲੀਪ


  1. *ਕੂਕਿਆਂ ਦੀ ਵਿਥਿਆ ਲਿਖਤ ਪ੍ਰੋ: ਗੰਡਾ ਸਿੰਘ ਜੀ ਸਫਾ ੧੮੮ ਤੇ ੧੮੯।