ਪੰਨਾ:ਸਰਦਾਰ ਭਗਤ ਸਿੰਘ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੧ )

ਪਿਆਰ ਤੇ ਅਸਾਡੇ ਜਜ਼ਬੇ ਨੂੰ ਧ੍ਰਿਕਾਰ ਹੈ। ਫਾਹੇ ਲੱਗੀਏ ਉਮਰ ਕੈਦ ਕਟੀਏ, ਗੋਲੀ ਦਾ ਨਿਸ਼ਾਨਾ ਬਣੀਏ, ਕੁਝ ਹੋਵੇ...ਪਰ ਸਕਾਟ ਨੂੰ ਮਾਰਨਾ ਹੋਵੇਗਾ। ਉਸ ਦੇ ਮਾਰਨ ਦਾ ਅਜ ਫੈਸਲਾ ਕਰਨਾ ਹੋਵੇਗਾ। ਏਸੇ ਵਾਸਤੇ ਇਹ ਇਕੱਤ੍ਰਤਾ ਰੱਖੀ ਗਈ ਹੈ।"

"ਉਸ ਨੂੰ ਜ਼ਰੂਰ ਮਾਰਨਾ ਹੈ।" ਬਾਕੀ ਦੇ ਸਾਥੀ ਇਕ ਜ਼ਬਾਨ ਬੋਲੇ।

"ਇੱਕ ਸਕਾਟ ਹੀ ਨਹੀਂ, ਹੋਰ ਵੀ ਗੋਰੇ ਅਫਸਰ ਮਾਰਨੇ ਹੋਣਗੇ। ਗਵਰਨਰ ਵੀ ਜੀਉਂਦਾ ਨਹੀਂ ਛੱਡਣਾ ਚਾਹੀਦਾ। ਇਕ ਹਿੰਦੁਸਤਾਨੀ ਦੇ ਖੂਨ ਦਾ ਬਦਲਾ ਦਸ ਦੁਸ਼ਮਨ ਮਾਰਕੇ ਲਿਆ ਜਾਵੇ, ਫਿਰ ਦੁਸ਼ਮਨ ਨੂੰ ਹੋਸ਼ ਆਵੇਗੀ। ਭਗਤ ਸਿੰਘ ਨੇ ਬੜੇ ਜੋਸ਼ ਨਾਲ ਆਖਿਆ ਆਖਣ ਵੇਲੇ ਉਸ ਨੇ ਸਜੇ ਹੱਥ ਦਾ ਮੁਕਾਵਟਿਆ ਹੋਇਆ ਸੀ ਤੇ ਜੋਸ਼ ਨਾਲ ਉਸ ਦਾ ਸਰੀਰ ਲਰਜ ਉਠਿਆ ਸੀ।

'ਠੀਕ ਹੈ! ਸਾਰਿਆਂ ਦੇ ਬੁਲ੍ਹ ਹਿਲੇ।

'ਬਸ ਵਿਉਂਤ ਸੋਚੋ ਕਿਵੇਂ ਮਾਰਿਆ ਜਾਵੇ?' ਰਾਜ ਗੁਰੂ ਬੋਲਿਆ।

'ਪਹਿਲਾਂ ਉਨ੍ਹਾਂ ਦੀ ਚੋਣ ਹੋਣੀ ਚਾਹੀਦੀ ਹੈ ਜੋ ਮਾਰਨ!' ਭਾਬੀ ਨੇ ਆਖਿਆ।

'ਇਹ ਠੀਕ ਹੈ।' ਅਵਾਜ਼ ਆਈ।

'ਇਕ ਤਾਂ ਮੈਂ ਤਿਆਰ ਹਾਂ! ਭਗਤ ਸਿੰਘ ਨੇ ਆਪਿ ਆ ਤੇ ਹੱਥ ਉੱਚਾ ਕੀਤਾ।

'ਦੂਸਰਾ ਮੈਂ!' ਰਾਜ ਗੁਰੂ ਬੋਲਿਆ।