ਪੰਨਾ:ਸਰਦਾਰ ਭਗਤ ਸਿੰਘ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੩ )

ਸਾਂਡਰਸ ਦਾ ਖੂਨ

੭.

ਮੁਜੰਗਾਂ ਵਾਲੇ ਉਸੇ ਅਸਥਾਨ ਉਤੇ ੧੫ ਦਸੰਬਰ ਨੂੰ ਦਿਨ ਦੇ ਦੋ ਵਜੇ ਭਗਤ ਸਿੰਘ, ਅਜ਼ਾਦ, ਜੈ ਗੁਪਾਲ, ਸੁਖਦੇਵ ਤੇ ਰਾਜ ਗੁਰੁ ਇਕੱਠੇ ਹੋਏ। ਉਹੋ ਦਿਨ ਪਾਪੀ ਸਕਾਟ ਨੂੰ ਮਾਰਨ ਵਾਸਤੇ ਮਿਥਿਆ ਹੋਇਆ ਸੀ।

ਜੈ ਗੁਪਾਲ- 'ਮੈਂ ਹੱਥ ਦਾ ਹੀ ਇਸ਼ਾਰਾ ਕਰਾਂਗਾ, ਉਸੇ ਵਲੇ ਤੁਸਾਂ 'ਫਾਇਰ' ਕਰ ਦੇਣੇ।'

ਭਗਤ ਸਿੰਘ-ਧਿਆਨ ਨਾਲ ਦੇਖੀ ਕੋਈ ਹੋਰ ਨਾ ਮਾਰਿਆ ਜਾਵੇ। ਇਹ ਸਮਾਂ ਇਕ ਵਾਰ ਹੀ ਹੱਥ ਆਏਗਾ।'

ਇਉਂ ਫੈਸਲੇ ਕਰਕੇ ਪੰਜੇ ਸ਼ੇਰ ਤੁਰ ਪਏ। ਅਜ਼ਾਦ ਤੋਂ ਭਗਤ ਸਿੰਘ ਕੋਲ ਬਾਈਸਿਕਲ ਸਨ ਤੇ ਰਾਜ ਗੁਰੂ ਪੈਦਲ ਸੀ। ਪਸਤੌਲ ਸਾਰਿਆਂ ਕੋਲ ਸਨ।

ਮਿਸਟਰ ਸਕਾਟ ਦਾ ਦਫ਼ਤਰ ਪੰਜਾਬ ਸਿਵਲ ਸੈਕਟਰੀਏਟ (ਲਾਟ ਸਾਹਿਬ ਦੇ ਦਫਤਰ) ਵਿਚ ਸੀ। ਯੂਨੀਵਰਸਟੀ ਗਰਾਉਂਡ ਗੋਲ ਬਾਗ ਅਤੇ ਅਜੈਬ ਘਰ ਵਾਲੀ ਸੜਕ ਰਾਹੀਂ ਖਿਲਰ ਕੇ ਸਾਰੇ ਮਿੱਥੇ ਟਿਕਾਣੇ ਉਪਰ ਪਹੁੰਚ ਗਏ। 'ਖੂਨ ਦਾ ਬਦਲਾ ਖੂਨ' ਲੈਣ ਦੇ ਵਲਵਲੇ ਨੇ ਉਨ੍ਹਾਂ ਦੇ