ਪੰਨਾ:ਸਰਦਾਰ ਭਗਤ ਸਿੰਘ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੪ )

ਲਹੂ ਨੂੰ ਗਰਮਾਇਆ ਹੋਇਆ ਸੀ। ਸਾਰੇ ਫਰਾਂ ਨੂੰ ਉਹ ਭੁੱਲ ਚੁੱਕੇ ਸਨ, ਸ਼ਿਕਾਰ ਦੀ ਤਾੜ ਵਿਚ ਨਿਗਾਹ ਟਕਾ ਕੇ ਸਾਰੇ ਡੱਟ ਗਏ।

ਮੋਟਰ ਸਾਈਕਲ ਉਤੇ ਸਵਾਰ ਹੋਕੇ ਦਫਤਰ ਵਿਚੋਂ ਗੋਰਾ ਨਿਕਲਿਆ, ਉਹ ਛੋਟਾ ਪੁਲਸ ਕਪਤਾਨ ਸੀ, ਉਸਦਾ ਨਾਂ ਸਾਂਡਰਸ ਸੀ। ਉਹਦਾ ਹੁਲੀਆ ਤੇ ਚੇਹਰੇ ਦੇ ਕੁਝ ਨਿਸ਼ਾਨ ਮਿਸਟਰ ਸਕਾਟ ਦੇ ਹੁਲੀਏ ਤੇ ਚੇਹਰੇ ਦੇ ਨਿਸ਼ਾਨਾ ਨਾਲ ਮਿਲਦੇ-ਜੁਲਦੇ ਸਨ। ਰਾਖੇ ਜੈ ਗੁਪਾਲ ਦੀਆਂ ਅੱਖਾਂ ਧੋਖਾ ਖਾ ਗਈਆਂ। ਉਸ ਨੇ ਸਾਂਡਰਸ ਨੂੰ ਹੀ ਸਕਾਟ ਸਮਝ ਲਿਆ, ਜਿਉਂ ਹੀ ਉਹ (ਸਾਂਡਰਸ) ਮਾਰ ਦੇ ਹੇਠ ਆਇਆ ਤਾਂ ਜੋ ਗੁਪਾਲ ਨੇ ਇਸ਼ਾਰਾ ਕਰ ਦਿੱਤਾ।

ਇਸ਼ਾਰਾ ਦੇਖ ਕੇ ਰਾਜਗੁਰੂ ਨੇ ਪਸਤੌਲ ਦੀ ਗੋਲੀ ਦਾਗ ਦਿਤੀ, ਇਕ ਗੋਲੀ ਨਹੀਂ ਸਗੋਂ ਕਈ ਗੋਲੀਆਂ ਚਲਾਈਆਂ। ਇਕ ਗੋਲੀ ਟਕਾਣੇ ਲੱਗ ਗਈ। ਸਾਂਡਰਸ ਦੇ ਹਥੋਂ ਮੋਟਰ ਸਾਇਕਲ ਦਾ ਹੈਂਡਲ ਛੁਟ ਗਿਆ। ਫਿੱਟ ਫਿੱਟ ਕਰਦੇ ਮੋਟਰ ਸਾਇਕਲ ਨੇ ਸਾਂਡਰਸ ਨੂੰ ਹੇਠਾਂ ਨਪ ਲਿਆ। ਇਕ ਮੋਟਰ ਸਾਇਕਲ ਦਾ ਦਬਾਓ ਦੁਸਰਾ ਗੋਲੀ ਦਾ ਠੇਕੇ ਨਿਸ਼ਾਨਾ ਸਾਂਡਰਸ ਨਾ ਉਠ ਸਕਿਆ। ਪਰ ਉਹ ਮਰਿਆ ਨਹੀਂ ਸੀ। ਤੜਪਨ ਲੱਗਾ, ਉਸਨੂੰ ਜਾਨੋਂ ਮਕਾਉਣ ਵਾਸਤੇ ਭਗਤ ਸਿੰਘ ਅਗੇ ਵਧਿਆ। ਉਹਦੇ ਸਿਰ ਉਤੇ ਜਾਕੇ ਤਿੰਨੇ ਚਾਰ ਗੋਲੀਆਂ ਹੋਰ ਮਾਰ ਦਿੱਤੀਆਂ, ਜਿਸ ਵੇਲੇ ਪੂਰੀ ਤਸੱਲੀ ਹੋ ਗਈ ਕਿ ਹੁਣ ਗੋਰਾ ਬੱਚਾ ਮਰ ਗਿਆ ਹੈ ਤਾਂ ਨਸ ਉਠੋ।

ਚੰਨਣ ਸਿੰਘ ਹੈਡਕੰਨਸਟੇਬਲ ਨੇ ਇਹ ਘਟਨਾ ਅਖੀਂ