ਪੰਨਾ:ਸਰਦਾਰ ਭਗਤ ਸਿੰਘ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੫ )

ਦੇਖੀ। ਉਹ ਨੇ ਸੀਟੀ ਮਾਰੀ। ਸਹਾਇਤਾ ਵਾਸਤੇ ਜ਼ੋਰ ਮਚਾਇਆ। ਭਗਤ ਸਿੰਘ, ਰਾਜਗੁਰੂ ਤੇ ਚੰਦਰ ਸ਼ੇਖਰ ਅਜ਼ਾਦ ਕੋਰਟ ਸਟਰੀਟ ਨੂੰ ਨੱਠ ਉਠੇ। ਬਾਕੀ ਦਿਆਂ ਨੇ ਦੂਸਰੇ ਰਾਹ ਦਾ ਆਸਰਾ ਲਿਆ।

ਟ੍ਰੈਫ਼ਿਕ ਇੰਨਸਪੈਕਟਰ ਤਾਂ ਦੂਸਰਿਆਂ ਦਾ ਪਿੱਛਾ ਕਰਨ ਲੱਗਾ ਅਤੇ ਚੰਨਣ ਸਿੰਘ ਭਗਤ ਸਿੰਘ ਤੇ ਚੰਦਰ ਸ਼ੇਖਰ ਤੇ ਰਾਜ ਗੁਰੂ ਦੇ ਪਿਛੇ ਹੋ ਪਿਆ।

ਚੰਨਣ ਸਿੰਘ ਆਪ ਤਾਂ ਭਾਵੇਂ ਇਹ ਸੋਚਕੇ ਪਿਛੇ ਲੱਗਿਆ ਹੋਵੇਗਾ ਕਿ ਜੇ ਉਹ ਮਹਾਨ ਜੁਗ ਗਰਦਾਂ ਨੂੰ ਫੜ ਲਵੇਗਾ ਤਾਂ ਚੋਖਾ ਇਨਾਮ ਪ੍ਰਾਪਤ ਕਰੇਗਾ। ਪਰ ਅਸਲ ਵਿਚ ਕਾਲ ਨੇ ਉਸ ਨੂੰ ਖਿਚਿਆ, ਉਹਦੀ ਅਜ਼ਲ ਨੇ ਉਸ ਨੂੰ ਮਜਬੂਰ ਕੀਤਾ। ਜਗੀਰ, ਮੁਰਬੇ ਤੇ ਔਹਦੇ ਹਾਸਲ ਹੋਣ ਦੀ ਥਾਂ ਉਸਨੂੰ ਮੌਤ ਦਾ ਇਨਾਮ ਪ੍ਰਾਪਤ ਹੋ ਗਿਆ। ਹਰਨ ਤੇ ਹੇ ਵਾਂਗ ਝਾਕਆਂ ਦੇਂਦੇ ਹੋਏ ਭਾਰਤ ਮਾਤਾ ਦੇ ਸਪੂਤ ਡੀ. ਏ. ਵੀ. ਕਾਲਜ ਦੇ ਹਾਤੇ ਵਿਚ ਜਾ ਵੜੇ। ਜਿਵੇਂ ਕਿ ਉਨ੍ਹਾਂ ਨੇ ਪਹਿਲੇ ਮਿਥਿਆ ਹੋਇਆ ਸੀ ਤੇ ਏਥੋਂ ਉਨਾਂ ਨੂੰ ਬਚ ਨਿਕਲਣ ਦੀ ਪੂਰੀ ਆਸ ਸੀ, ਚੰਨਣ ਸਿੰਘ ਵੀ ਪਿਛੇ ਗਿਆ ਜਿਉਂ ਹੀ ਹਾਤੇ ਅੰਦਰ ਹੋਇਆ ਚੰਦਰ ਸ਼ੇਖਰ ਆਜ਼ਾਦ ਨੇ ਪਾਸੇ ਹੋਕੇ ਉਹਦੇ ਵਲ ਪਸਤੌਲ ਦਾ ਵਾਰ ਕੀਤਾ। ਦੋ ਗੋਲੀਆਂ ਐਸੀਆਂ ਸਿੱਧੀਆਂ ਲੱਗੀਆਂ ਕਿ ਚੰਨਣ ਸਿੰਘ ਧੜੰਮ ਕਰਕੇ ਧਰਤੀ ਉਤੇ ਡਿਗ ਪਿਆ। ਡਿਗਦੇ ਸਾਰ ਹੀ ਉਸ ਗ਼ਦਾਰ ਦੀ ਰੂਹ ਸਰੀਰ ਛਡਕੇ ਹਵਾ ਹੋ ਗਈ। ਉਹ ਥੋੜਾ ਚਿਰ ਤੜਪ ਕੇ ਸਦਾ ਵਾਸਤੇ ਠੰਡਾ ਹੋ