ਪੰਨਾ:ਸਰਦਾਰ ਭਗਤ ਸਿੰਘ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੯ )

'ਦੁਰਗਾ ਦੇਵੀ ਦੇ ਘਰ? ਭਗਤ ਸਿੰਘ ਨੇ ਉੱਤਰ ਦਿਤਾ।

'ਫਿਰ!'

'ਉਸ ਨਾਲ ਸਲਾਹ ਕਰਕੇ ਲਾਹੌਰੋਂ ਨਿਕਲਾਂਗਾ!'

'ਅਗੇ?'

'ਜਿਧਰ ਰਾਹ ਮਿਲੀ!'

'ਫਿਰ ਵੀ ਕੋਈ ਟਕਾਣਾ?'

'ਕੀ ਕਹਿ ਸਕਦਾ ਹਾਂ| ਸ਼ਾਇਦ ਕਿਸੇ ਜੰਗਲ ਪਹਾੜ ਵਿਚ ਲੁੱਕਣਾ ਪਵੇ। ਜਿਵੇਂ ਵੀ ਹੋਇਆ ਮੈਂ ਯੂ. ਪੀ. ਨੂੰ ਜਾਵਾਂਗਾ?'

'ਖਰਚ ਵਾਸਤੇ ਰੁਪੈ?'

'ਮੇਰੇ ਪਾਸ ਦੋ ਸੌ ਰੁਪਿਆ ਹੈ।'

'ਹੋਰ ਲੋੜ ਹੈ ਤਾਂ ਸੌ ਕੁ ਲੈ ਜਾਓ ਮੈਂ ਘਰੋਂ ਹੋਰ ਮੰਗਵਾ ਲਵਾਂਗਾ।

'ਚੰਗਾ ਦੇ ਦਿਓ'

ਭਗਤ ਸਿੰਘ ਦਾ ਇਹ ਉਤਰ ਸੁਣਕੇ ਉਸਦੇ ਮਿਤ੍ਰ ਨੇ ਆਪਣੇ ਟਰੰਕ ਵਿਚੋਂ ਸੌ ਰੁਪਿਆ ਕਢਕੇ ਭਗਤ ਸਿੰਘ ਨੂੰਦੇ ਦਿੱਤਾ।

ਭਗਤ ਸਿੰਘ ਆਪਣੇ ਮਿਤ੍ਰ ਨੂੰ ਨਾਲ ਲੈ ਕੇ ਹੋਸਟਲ ਤੋਂ ਬਾਹਰਲੇ ਦਰਵਾਜ਼ੇ ਕੋਲ ਆਇਆ। ਹਾਂ ਉਧਰੇ ਹੀ ਜਿਧਰ ਚੰਨਣ ਸਿੰਘ ਦੀ ਲੋਥ ਪਈ ਸੀ, ਉਹਦੇ ਲਾਗਿਉਂ ਦੀ ਲੰਘਕੇ ਸੜਕ ਤੇ ਆਏ। ਖਤਰਾ ਕਿਤੇ ਪ੍ਰਤੀਤ ਨਾ ਹੋਇਆ।

'ਆਪ ਜਾਈਏ! ਹੁਣ ਮੈਂ ਚਲਾ ਜਾਵਾਂਗਾ।' ਭਗਤ