ਪੰਨਾ:ਸਰਦਾਰ ਭਗਤ ਸਿੰਘ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੯੦ )

ਸਿੰਘ, ਨੇ ਆਪਣੇ ਮਿਤ੍ਰ ਕੋਲੋਂ ਵਿਦਾ ਮੰਗੀ ਤੇ ਉਸ ਨੂੰ ਹੋਸਟਲ ਵਲ ਮੋੜ ਦੇਣਾ ਚਾਹਿਆ।

'ਚੰਗਾ! ਬੰਦੇ ਮਾਤ੍ਰਮ! ਭਗਵਾਨ ਫਿਰ ਦਰਸ਼ਨ ਕਰਵਾਏ! ਭਗਤ ਸਿੰਘ ਦੇ ਮਿਤਰ ਨੇ ਇਹ ਆਖ ਕੇ ਭਗਤ ਸਿੰਘ ਨਾਲ ਹਥ ਮਿਲਾਯਾ ਤੇ ਅਖਾਂ ਭਰਕੇ ਵਿਛੜਿਆ।

ਮਿਤ੍ਰ ਨੂੰ ਪਿਛੇ ਛਡਕੇ ਭਗਤ ਸਿੰਘ ਦਬਾ-ਦਬ ਦੁਰਗਾ ਦੇਵੀ ਦੇ ਘਰ ਪਹੁੰਚ ਗਿਆ, ਉਹ ਅਗੇ ਘਰ ਸੀ, ਉਸਦਾ ਪਤੀ ਭਗੌਤੀ ਚਰਨ ਕਿਤੇ ਗਿਆ ਹੋਇਆ ਸੀ, ਉਸ ਨੇ ਭਗਤ ਸਿੰਘ ਨੂੰ ਪਛਾਣਿਆਂ ਨਹੀਂ। ਉਹ ਅਜੇ ਪੁਛਣਾ ਹੀ ਚਾਹੁੰਦੀ ਸੀ ਕਿ ਭਗਤ ਸਿੰਘ ਪਹਿਲਾਂ ਹੀ ਬੋਲ ਪਿਆ।

'ਭਾਬੀ! ਘਬਰਾ ਨਾ ਮੈਂ ਭਗਤ ਸਿੰਘ ਹਾਂ। ਦੋ ਖੂਨ ਹੋ ਗਏ। ਮੈਂ ਆ ਗਿਆ!'

ਬੋਲਣ ਤੇ ਦੁਰਗਾ ਦੇਵੀ ਨੇ ਅਵਾਜ਼ ਪਛਾਣ ਲਈ, ਉਸੇ ਵੇਲੇ ਹੀ ਉਸਨੇ ਕਾਹਲੀ ਨਾਲ ਪੁਛਿਆ, ਕਿਸੇ ਸਾਥੀ ਦਾ ਨੁਕਸਾਨ ਤਾਂ ਨਹੀਂ ਹੋਇਆ? ਉਹ ਕਿਧਰ ਗਏ?'

'ਇਕ ਵਾਰ ਤਾਂ ਸਾਰੇ ਬਚ ਗਏ ਨੇ ਅਗੇ ਦਾ ਪਤਾ ਨਹੀਂ।

"ਕੀ ਪਾਪੀ ਸਕਾਟ ਮਰ ਗਿਆ?"

ਇਕ ਗੋਰਾ ਅਫਸਰ ਜ਼ਰੂਰ ਮਰ ਗਿਆ ਹੈ। ਪਤਾ ਨਹੀਂ ਉਹ ਕੌਣ? ਜੈ ਗੁਪਾਲ ਦੇ ਇਸ਼ਾਰੇ ਉਤੇ ਹੀ ਫਾਇਰ ਕੀਤੇ ਗਏ ਸਨ। ਇਕ ਕੋਈ ਸਿੱਖ ਸਿਪਾਹੀ ਮਰ ਗਿਆ ਹੈ, ਜਿਸ ਨੇ ਪਿੱਛਾ ਕੀਤਾ ਸੀ।"