ਪੰਨਾ:ਸਰਦਾਰ ਭਗਤ ਸਿੰਘ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੯੨ )

ਧੜਕ ਗਿਆ।

ਖੁਦਾ ਬਚਾਵੇ! ਖ਼ਵਰੇ ਕੀ ਹੋਣਾ ਏ! ਅੱਜ ਗੋਰੇ ਮਾਰੇ ਗਏ ਨੇ। ਟਾਂਗੇ ਵਾਲਾ ਆਪ ਮੁਹਾਰਾ ਬੋਲਿਆ।

ਟਾਂਗੇ ਵਾਲੇ ਦੀ ਇਹ ਗੱਲ ਸੁਣਕੇ ਦੁਰਗਾ ਦੇਵੀ ਨੇ ਪੁਛਿਆ-"ਕਿਸ ਨੇ ਮਾਰੇ ਗੋਰੇ?"

"ਪਤਾ ਨਹੀਂ....ਆਖਦੇ ਨੇ ਇਨਕਲਾਬੀ ਮਾਰ ਗਏ ਪੁਲਸ ਉਨਾਂ ਨੂੰ ਫੜਨ ਵਾਸਤੇ ਨਸੀ ਫਿਰਦੀ ਹੈ। ਇਹ ਵੀ ਲਾਰੀ ਕਿਧਰੇ ਉਨ੍ਹਾਂ ਪਿਛੇ ਹੀ ਗਈ ਹੈ।"

"ਬਹੁਤ ਮਾੜਾ ਹੋਇਆ! ਸਰਕਾਰ ਲੋਕਾਂ ਨੂੰ ਤੰਗ ਕਰੇਗੀ?" ਦੁਰਗਾ ਦੇਵੀ ਨੇ ਆਖਿਆ।

"ਕੋਈ ਮਾੜਾ ਨਹੀਂ ਹੋਇਆ। ਪੁਲਸ ਕਪਤਾਨ ਮਾਰਿਆ ਗਿਆ ਹੈ। ਉਹ ਬਹੁਤ ਭੈੜਾ ਸੀ। ਪ੍ਰਦੇਸੀ ਭੈੜੇ ਨੇ। ਅਸਾਂ ਗਰੀਬਾਂ ਨੂੰ ਗੁਲਾਮ ਰੱਖ ਕੇ ਲੁਟੀ ਜਾਂਦੇ ਨੇ। ਉਨ੍ਹਾਂ ਬਹਾਦਰਾਂ ਨੂੰ ਸ਼ਾਬਾਸ਼ ਜਿਨ੍ਹਾਂ ਮਾਰਿਆ ਹੈ।"

"ਕੋਈ ਫੜਿਆ ਨਹੀਂ ਗਿਆ?"

"ਅਜੇ ਤਕ ਕੋਈ ਨਹੀਂ ਫੜਿਆ ਗਿਆ ਤੇ ਸ਼ਹਿਰ ਦੀ ਨਾਕਾਬੰਦੀ ਹੋ ਗਈ ਹੈ।.....ਉਹ ਫੜੇ ਨਹੀਂ ਜਾਣਗੇ।"

"ਕਿਉਂ?"

"ਜੀ ਹੁਣ ਹਿੰਦੁਸਤਾਨੀਆਂ ਨੂੰ ਹੋਸ਼ ਆ ਗਈ ਹੈ। ਉਹ ਭੈੜੇ-ਚੰਦਰੇ ਟੋਡੀ ਨਹੀਂ ਬਣਦੇ। ਬਹਾਦਰ ਦੇ ਭਗਤਾਂ ਦੀ ਮਦਦ ਕਰਦੇ ਨੇ। ਕੋਈ ਮੁਕਬਰੀ ਨਹੀਂ ਕਰੇਗਾ।

"ਇਹ ਨਾ ਕਹੋ.....ਪੰਜੇ ਉਂਗਲਾਂ ਇਕੋ ਜਹੀਆਂ ਨਹੀਂ। ਅਜੇ ਵੀ ਕਾਲੀਆਂ ਭੇਡਾਂ ਹਨ ਜੋ ਸਰਕਾਰ ਕੋਲੋਂ