ਪੰਨਾ:ਸਰਦਾਰ ਭਗਤ ਸਿੰਘ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੯੩ )

ਇਨਾਮ ਹਾਸਲ ਕਰਨ ਬਦਲੇ ਆਪਣੇ ਵੀਰਾਂ ਦਾ ਲਹੂ ਨ੍ਹਾਉਣ ਤਕ ਜਾਂਦੀਆਂ ਨੇ।"

"ਇਹ ਵੀ ਠੀਕ ਹੈ ਬੀਬੀ ਜੀ! ਹੱਛਾ ਖੁਦਾ ਉਨ੍ਹਾਂ ਬਹਾਦਰਾਂ ਦੀ ਰਾਖੀ ਕਰੇ! ਮੇਰੀ ਤਾਂ ਆਤਮਾ ਦੇਸ਼ ਭਗਤਾਂ ਵਾਸਤੇ ਦੁਆ ਕਰਦੀ ਹੈ।"

ਭਗਤ ਸਿੰਘ ਨਹੀਂ ਬੋਲਿਆ। ਦੁਰਗਾ ਦੇਵੀ ਇਉਂ ਗੱਲਾਂ ਬਾਤਾਂ ਵਿਚ ਭੇਤ ਕੱਢਣ ਦਾ ਯਤਨ ਕਰਦੀ ਰਹੀ ਕਿ ਲੋਕਾਂ ਦੀ ਕੀ ਰਾਏ ਹੈ? ਕੀ ਕੋਈ ਸਾਥੀ ਫੜਿਆ ਤਾਂ ਨਹੀਂ ਗਿਆ? ਪੁਲਸ ਕਿੰਨੀ ਕੁ ਹਰਕਤ ਵਿੱਚ ਆ ਚੁੱਕੀ ਹੈ।

ਟਾਂਗਾ ਸਟੇਸ਼ਨ ਤੇ ਪੁੱਜਾ। ਚਿਟ-ਕਪੜੀਏ ਤੇ ਵਰਦੀ ਵਾਲੇ ਪੁਲਸੀਆਂ ਨਾਲ ਸਾਰਾ ਸਟੇਸ਼ਨ ਭਰਿਆ ਪਿਆ ਸੀ। ਤੇ ਅਡੋਲ ਤੇ ਅੜਿੱਕ ਭਗਤ ਸਿੰਘ ਨੇ ਫਸਟ ਕਲਾਸ ਦੀਆਂ ਦੋ ਟਿਕਟਾਂ ਲੈਣ ਪਿਛੋਂ ਦੁਰਗਾ ਦੇਵੀ ਦਾ ਬੱਚਾ ਕੁਛੜ ਚੁੱਕ ਕੇ ਬੜੇ ਰੋਹਬ ਨਾਲ ਪਲੇਟ ਫਾਰਮ ਵਲ ਚਲ ਪਏ। ਕਈਆਂ ਪੁਲਸ ਦੀਆਂ ਅੱਖਾਂ ਉਨਾਂ ਦੇ ਚੇਹਰਿਆਂ ਤੇ ਲਿਬਾਸ ਉਤੇ ਜੰਮੀਆਂ, ਪਰ ਕੁਝ ਪੁਛਣ ਦਾ ਕਿਸੇ ਨੂੰ ਹੌਸਲਾ ਨਾ ਪਿਆ।

ਗੱਡੀ ਦੇ ਚਲਣ ਵਿੱਚ ਦਸ ਕੁ ਮਿੰਟ ਦੀ ਦੇਰ ਸੀ, ਉਸ ਸਮੇਂ ਨੂੰ ਐਵੇਂ ਨਾ ਗੁਵਾਇਆ ਚਾਹ ਮੰਗਵਾਈ ਤੇ ਦੋਹਾਂ ਨੇ ਪੀਤੀ ਆਖਰ ਰੇਲ ਨੇ ਚੀਕ ਮਾਰੀ। ਉਹ ਤੁਰ ਪਈ ਤੁਰਦੀ ਹੋਈ ਮੁਗਲ ਪੁਰਾ ਪੁਜ ਗਈ, ਮੁਗਲ ਪੁਰਾ ਵੀ ਛੱਡ ਦਿਤਾ, ਗੱਡੀ ਸੀ ਡਾਕ ਅੰਮ੍ਰਿਤਸਰ ਤੋਂ ਉਰੇ ਉਸਨੇ ਕਿਤੇ ਨਹੀਂ ਸੀ ਖਲੋਣਾ ਮੁਗਲਪੁਰਾ ਟਪਣ ਪਿਛੋਂ ਭਗਤ ਸਿੰਘ ਤੇ ਦੁਰਗਾ ਦੇਵੀ ਬਹੁਤ ਖੁਸ਼ ਹੋਏ। ਹੁਣ ਕੋਈ ਚਿੰਤਾ