ਪੰਨਾ:ਸਰਦਾਰ ਭਗਤ ਸਿੰਘ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੯੪ )

ਨਹੀਂ।' ਉਨ੍ਹਾਂ ਦੇ ਬੁਲਾਂ ਤੋਂ ਨਿਕਲਿਆ ਵਾਕ ਸੀ।

ਜੈ ਗੁਪਾਲ, ਸੁਖਦੇਵ ਤੇ ਰਾਜ ਗੁਰੂ ਵੀ ਜਿਵੇਂ ਕਿਵੇਂ ਹੋਇਆ ਲਾਹੌਰੋਂ ਬਾਹਰ ਚਲੇ ਗਏ। ਪਰ ਚੰਦਰ ਸ਼ੇਖਰ ਆਜ਼ਾਦ ਦੇ ਲਾਹੌਰ ਛੱਡਣ ਦੀ ਵਾਰਤਾ ਬੜੀ ਮਨੋਰੰਜਕ ਹੈ। ਉਹ ਸਿਆਣੇ ਇਨਕਲਾਬੀ ਸਨ ਗੁਵਾਲੀਅਰ ਰਿਆਸਤ ਦੇ ਰਹਿਣ ਵਾਲੇ ਹੋਣ ਕਰਕੇ ਉਨ੍ਹਾਂ ਦੀ ਬੋਲੀ ਹਿੰਦੀ ਸੀ। ਵੈਸੇ ਵੀ ਸੰਸਕ੍ਰਿਤ ਪੜੇ ਹੋਏ ਹਨ। ਉਨ੍ਹਾਂ ਨੂੰ ਐਸੀ ਦੂਰ ਦੀ ਸੁਝੀ। ਉਨ੍ਹਾਂ ਨੇ ਕੋਟ ਪਤਲੂਨ ਉਤਾਰ ਦਿੱਤਾ ਮਲਮਲ ਦੀ ਧੋਤੀ ਲਈ ਤੇ ਉਸਨੂੰ ਖਟੀ ਰੰਗ ਲਿਆ ਉਹ ਖਟੀ ਧੋਤੀ ਤੇੜ ਬੰਨ ਲਈ, ਪੈਰੀਂ ਖੜਾਵਾਂ ਪਾ ਲਈਆਂ ਮੋਢੇ ਉਤੇ ਕਾਲੀ ਲੋਈ ਸੁਟ ਲਈ, ਡੋਰੀ, ਗੜਵੀ ਤੇ ਗੀਤਾ ਨੂੰ ਹਥ ਵਿਚ ਲੈ ਲਿਆ ਰੁਦਰਾਸ ਦੇ ਮੋਟਿਆਂ ਮਣਕਿਆਂ ਦੀ ਮਾਲਾ ਗਲ ਪਾਕੇ ਮਥੇ ਉਤੇ ਲੰਮੇ ਤਿਲਕ ਲਾ ਬੈਠੇ। ਉਹ ਬਣ ਗਏ ਪੰਡਤ ਦੋਹ ਦਿਨਾਂ ਵਿਚ ਭਜ ਨਸਕੇ ਉਨਾਂ ਨੇ ਦਸ ਸਾਧੂ ਇਕਠੇ ਕਰ ਲਏ। ਉਨ੍ਹਾਂ ਸਾਧੂਆਂ ਨੂੰ ਲਾਲਚ ਦਿਤਾ ਕਿ ਉਹ ਇਕੱਲਾ ਹੀ ਸਾਰੇ, ਸਾਧੂਆਂ ਦਾ ਹਰਦੁਆਰ ਦਾ ਕਰਾਇਆ ਤੇ ਰਾਹ ਦਾ ਖਰਚ ਦੇਵੇਗਾ, ਸਾਧੂ ਹਰਦੁਆਰੇ ਨੂੰ ਚਲਣ। ਅੰਨਾਂ ਕੀ ਭਾਲੇ ਦੋ ਅੱਖਾਂ। ਇਹ ਸੁਣਕੇ ਸਾਧੂਆਂ ਨੂੰ ਖੁਸ਼ੀਆਂ ਚੜ੍ਹ ਗਈਆਂ, ਉਹ, ਗੰਗਾ ਮਾਈ ਦੀ ਜੈ ਬੋਲਣ ਲਗੇ। ਚੰਦਰ ਸ਼ੇਖਰ ਦੇ ਨਾਲ ਹੋ ਤੁਰੇ, ਚੰਦਰ ਸ਼ੇਖਰ ਨੇ ਉਨਾਂ ਨੂੰ ਆਪਣਾ ਨਾਂ ਹਰ ਭਗਤ ਦਸਿਆ ਤੇ ਉਨ੍ਹਾਂ ਦਾ ਆਗੂ ਬਣ ਗਿਆ।

ਇਹ ਸਾਰੀ ਟੋਲੀ ਰੇਲਵੇ ਸਟੇਸ਼ਨ ਉਤੇ ਪੁਜੀ।