ਪੰਨਾ:ਸਰਦਾਰ ਭਗਤ ਸਿੰਘ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੯੬ )

ਦੀ ਕਰੜੀ ਨਕੇਲ ਪਾਈ ਜਾਂਦਾ ਸੀ ਤੇ ਜਾਂ ਉਨ੍ਹਾਂ ਦਾ ਕੀਰਤਨ ਸੋਹਿਲਾ ਹੀ ਪੜ੍ਹੀ ਜਾਂਦੀ ਸੀ। ਲਖਸ਼ਮੀ ਬਾਈ ਅਣਖੀਲੀ, ਬਹਾਦਰ ਤੇ ਆਜ਼ਾਦ ਰੂਹ ਵਾਲੀ ਇਸਤ੍ਰੀ ਸੀ, ਉਹ ਅੰਗਰੇਜ਼ ਦੀ ਕੁਟਲ ਨੀਤੀ ਤੋਂ ਭਲੀ ਪ੍ਰਕਾਰ ਜਾਣੂ ਸੀ। ਅੰਗਰੇਜ਼ ਗਵਰਨਰ ਜਨਰਲ ਨੇ ਜਦੋਂ ਰਿਆਸਤ ਝਾਂਸੀ ਦੀ ਆਜ਼ਾਦੀ ਖੋਹਣ ਦਾ ਯਤਨ ਕੀਤਾ ਤਾਂ ਮਹਾਰਾਣੀ ਲਖਸ਼ਮੀ ਬਾਈ ਨੇ ਅੰਗਰੇਜ਼ ਦੀ ਧਕੜਸ਼ਾਹ ਵਿਰੁਧ ਜੰਗ ਦਾ ਐਲਾਨ ਕਰ ਦਿਤਾ। ਇਕ ਤਾਂ ਉਸਨੂੰ ਵਿਸ਼ਵਾਸ ਸੀ ਕਿ ਗਵਾਲੀਅਰ ਦਾ ਰਾਜਾ ਉਸਦੀ ਮੱਦਦ ਕਰੇਗਾ, ਦੂਸਰਾ ਗੁਲਾਮ ਜੀਵਨ ਜੀਉਣ ਨਾਲੋਂ ਉਹ ਸ੍ਵਤੰਤ੍ਰਤਾ ਦੀ ਲੜਾਈ ਵਿਚ ਮਰਨਾ ਚੰਗਾ ਸਮਝਦੀ ਸੀ। ਲੜਾਈ ਸ਼ੁਰੂ ਹੋਈ ਲਖਸ਼ਮੀ ਬਾਈ ਦੀ ਫੌਜ ਜਾਨ ਤੋੜਕੇ ਲੜੀ। ਮਹਾਰਾਣੀ ਖੁਦ ਚਿਟੇ ਘੋੜੇ ਉਤੇ ਸਵਾਰ ਹੋ ਕੇ ਅਤੇ ਮਰਦਾਨਾ ਲਿਬਾਸ ਪਹਿਨਕੇ ਫੌਜ ਦੀ ਕਮਾਂਡ ਕਰਦੀ ਰਹੀ, ਅੰਗਰੇਜ਼ੀ ਸਾਮਰਾਜ ਦੀ ਵਡੀ ਤਾਕਤ ਦਾ ਮੁਕਾਬਲਾ ਨਾ ਕਰ ਸਕੀ। ਮਦਾਨੇ-ਜੰਗ ਵਿਚ ਹੀ ਸ਼ਹੀਦ ਹੋ ਗਈ। ਫਤਹ ਤੋਂ ਪਿਛੋਂ ਅੰਗਰੇਜ਼ ਨੇ ਝਾਂਸੀ ਰਿਆਸਤ ਤੋੜਕੇ ਉਤਰਾ ਪ੍ਰਾਂਤ ਦਾ ਇਕ ਜ਼ਿਲਾ ਬਣਾ ਦਿਤਾ।

ਰਾਜ ਚਲਿਆ ਗਿਆ ਮਹਾਰਾਣੀ ਲਖਸ਼ਮੀ ਬਾਈ ਸ਼ਹੀਦ ਹੋ ਗਈ, ਪਰ ਉਸਦੀ ਆਜ਼ਾਦ ਤੇ ਅਣਖੀਲੀ ਰੂਹ ਅਮਰ ਰਹੀ। ਉਸਨੇ ਝਾਂਸੀ ਦਾ ਵਾਯੂ ਮੰਡਲ ਨਾ ਤਿਆਗਿਆ ਸ੍ਵਤੰਤ੍ਰਤਾ ਦੇ ਘੋਲ ਵਾਲਿਆਂ ਵਾਸਤੇ ਉਸਦਾ ਰੂਹ ਇਕ ਸਹਾਰਾ ਬਣ ਗਈ।

ਸ਼ਹਿਰ ਦੇ ਦਖਨ ਅਤੇ ਸਟੇਸ਼ਨ ਦੇ ਪੂਰਬ ਵਲ