ਪੰਨਾ:ਸਰਦਾਰ ਭਗਤ ਸਿੰਘ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੯੭ )

ਮਹਾਰਾਣੀ ਲਖਸ਼ਮੀ ਬਾਈ ਦੀਆਂ ਦੋ ਅਮਰ ਯਾਦਗਾਰਾਂ ਹਨ। - ਇਕ ਉੱਚੀ ਢੇਰੀ ਉਤੇ ਪੱਥਰ ਦਾ ਕਿਲਾ ਅਤੇ ਦੂਸਰਾ " ਮਹਾਰਾਣੀ ਦਾ ਘੋੜੇ ਸਵਾਰੀ ਵਾਲਾ ਪੱਥਰ ਦਾ ਬੁੱਤ। ਉਨ੍ਹਾਂ ਦੋਨਾਂ ਯਾਦਾਂ ਨੂੰ ਦੇਖ ਕੇ ਹਰ ਹਿੰਦੁਸਤਾਨੀ ਦਾ ਲਹੂ ਖੋਲਣ 1 ਲੱਗ ਜਾਂਦਾ ਹੈ। ਏਸੇ ਲਖਸ਼ਮੀ ਬਾਈ 'ਦੇ ਨਾਂ ਉਤੇ ਹੀ ਸੀ ਸੁਭਾਸ਼ ਚੰਦ ਬੋਸ ਨੇ ਮਲਾਯਾ ਤੇ ਹੁਮਾ ਵਿੱਚ ਭਾਰਤੀ ਇਸਤੀਆਂ ਦਾ ਆਜ਼ਾਦ ਹਿੰਦ ਫੌਜ ਦਾ ਮਹਾਰਾਣੀ ਝਾਸੀ। ਬਰਗੇਡ ਤਿਆਰ ਕੀਤਾ ਸੀ। ਮਦਰਾਸ ਦੀ ਮੁਟਿਆਰ ਲਖਸ਼ਮੀ ਉਸ ਦੀ ਕਪਤਾਨ ਸੀ। ਉਸ ਲਖਸ਼ਮੀ ਤੇ ਸੈਨਾਂ ਵਿੱਚ ਭਰਤੀ ਹੋਈਆਂ ਹੋਈਆਂ ਇਸਤ੍ਰੀਆਂ ਦੀਆਂ ਰੂਹਾਂ ਨੂੰ: ਅਣਖੀਲੀਆਂ, ਦਲੇਰ ਤੇ ਵਤਨ-ਪਿਆਰ ਦੀਆਂ ਦੀਵਾ- ਨੀਆਂ ਕਰਨ ਵਾਲੀ, ਜੇ ਕੋਈ ਚੀਜ਼ ਸੀ ਤਾਂ ਉਹ ਮਹਾਰਾਣੀ ਲਖਸ਼ਮੀ ਬਾਈ ਝਾਸੀ ਦੀ ਜੀਵਨ ਕਥਾ ਅਤੇ ਉਸ ਦੀ ਰੂਹ ਸੀ। ਉਸ ਅਮਰ ਦੇਵੀ ਦੀ ਅਮਰ ਕਹਾਣੀ ਨੇ ਭਾਰਤ ਦੀ ਨਿਰਬਲ, ਸੰਗਾਉ ਤੇ ਕੋਮਲ ਸੁਭਾ ਵਾਲੀ ਇਸ ਨੂੰ ਐਨਾ ਤਕੜਾ ਕੀਤਾ ਕਿ ਉਹ ਮਲਾਯਾ ਤੇ ਬ੍ਰਹਮਾ ਦੇ ਭਿਆਨਕ ਕਾਲੇ ਜੰਗਲਾਂ ਵਿੱਚ ਢਿੱਡੋਂ ਭੁੱਖੀ ਮਰਦਾਂ ਵਾਂਗ ਦੁਸ਼ਮਨ (ਅੰਗੇਜ਼) ਦੇ ਵਿਰੁਧ ਜੰਗ ਲੜਦੀ ਰਹੀ।

ਹਾਂ......ਓਸੇ ਮਹਾਰਾਣੀ ਲਖਸ਼ਮੀ ਬਾਈ ਦੀ ਰੂਹ ਦਾ ਆਸਰਾ ਲੈ ਕੇ ਹਿੰਦੁਸਤਾਨ ਰੀਪਬਲਿਕਨ ਸੋਸ਼ਲਿਸਟ ਆਰਮੀ ਵਾਲਿਆਂ ਸ: ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਆਪਣਾ ਹੈਡਕੁਆਟਰ ਝਾਂਸੀ ਵਿੱਚ ਰਖਿਆ ਸੀ। ਆਰਮੀ - ਚੌਜ) ਦਾ ਸੈਨਾ ਪਤੀ ਚੰਦਰ ਸ਼ੇਖਰ ਆਜ਼ਾਦ ਭਾਵੇਂ