ਪੰਨਾ:ਸਰਦਾਰ ਭਗਤ ਸਿੰਘ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੯੮ )

ਰਿਆਸਤ ਗੁਵਾਲੀਅਰ ਦਾ ਵਸਨੀਕ ਸੀ, ਪਰ ਉਸ ਦਾ ਪਿਆਰ ਝਾਂਸੀ ਸ਼ਹਿਰ ਨਾਲ ਸੀ। ਦੂਸਰਾ ਝਾਂਸੀ ਦੇ ਚੌਗਿਰਦੇ ਵੈਸ਼ਾਲ ਜੰਗਲ ਸਨ।ਉਹ ਜੰਗਲ ਜੁਗ-ਗਰਦਾਂ ਨੂੰ ਮੋਰਚਿਆਂ ਤੇ ਕਿਲਿਆਂ ਦਾ ਕੰਮ ਦੇਦੇ ਸਨ।

ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਆਰਮੀ ਦੇ ਦੋ ਅੱਡੇ ਸਨ। ਇਕ ਜੰਗਲ ਵਿਚ ਤੇ ਦੂਸਰਾ ਸ਼ਹਿਰ ਸੀ ਵਿੱਚ ਜਦੋਂ ਕਦੀ ਵੱਡਾ ਇੱਕਠ ਕਰਨਾ ਹੁੰਦਾ ਜਾਂ ਬੰਬਾਂ ਤੇ ਬੰਦੁਕਾਂ ਦੇ ਚਲਾਉਣ ਦੀ ਮਸ਼ਕ ਕਰਨੀ ਹੁੰਦੀ ਤਦੋਂ ਜੰਗਲ ਵਾਲੇ ਅੱਡੇ ਉੱਤੇ ਪਹੁੰਚ ਜਾਂਦੇ। ਇਕੱੜ ਦੁੱਕੜ ਵਰਕਰਾਂ ਦੇ ਮੇਲ-ਮਿਲਾਪ ਵਾਸਤੇ ਸ਼ਹਿਹ ਵਾਲਾ ਅੱਡਾ ਸੀ।

ਸ਼ਹਿਰ ਵਾਲਾ ਅੱਡਾ (ਹੈਡਕੁਵਾਟਰ) ਝਾਂਸੀ ਦੇ ਇਤਿਹਾਸਕ ਕਿਲ੍ਹੇ ਦੇ ਪੈਰਾਂ ਵਿੱਚ ਸੀ। ਪੱਥਰ ਦਾ ਬਨਿਆ ਹੋਇਆ ਤੇ ਕਈਆਂ ਕਮਰਿਆਂ ਵਾਲਾ ਮਕਾਨ ਸੀ। ਉਸ ਮਕਾਨ ਦੇ ਵਾਰਸ ਕੁਝ ਮਰ ਚੁੱਕੇ ਸਨ ਤੇ ਕੁਝ ਬੰਬਈ ਰਹਿੰਦੇ ਸਨ। ਚੰਦਰ ਸ਼ੇਖਰ ਨੇ ਆਪਣੇ ਅਸਰ-ਰਸੂਖ ਨਾਲ ਉਸ ਨੂੰ ਹਾਸਲ ਕੀਤਾ ਸੀ। ਉਹ ਐਸੀ ਇਮਾਰਤ ਸੀ, ਜਿਸ ਉਤੇ ਪੁਲਸ ਨੂੰ ਕਿਸੇ ਤਰਾਂ ਦਾ ਸ਼ੱਕ ਨਹੀਂ ਸੀ ਹੋ ਸਕਦਾ। ਉਸ ਦਾ ਆਲ-ਦੁਆਲਾ ਐਸੇ ਗ੍ਰਿਹਸਤੀਆਂ ਦਾ ਸੀ ਜਿਨ੍ਹਾਂ ਦਾ ਕਿਸੇ ਰਾਜਸੀ ਲਹਿਰ ਨਾਲ ਕੋਈ ਸਬੰਧ ਨਹੀਂ ਸੀ। ਮਾਲਕ ਮਕਾਨ ਨੇ ਪ੍ਰਤਾਪ ਨੂੰ ਮਕਾਨ ਦੀ ਦੇਖ ਭਾਲ ਵਾਸਤੇ ਛਡਿਆ ਹੋਇਆ ਸੀ। ਉਹ ਇਕ ਕਿਸਮ ਦਾ ਮੁਖਤਾਰੇ ਆਮ ਸੀ। ਉਸ ਨੂੰ ਮੰਨਾ ਕੇ ਚੰਦਰ ਸ਼ੇਖਰ ਨੇ ਮਕਾਨ ਲਿਆਂ