ਪੰਨਾ:ਸਰਦਾਰ ਭਗਤ ਸਿੰਘ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੯੯ )

ਸੀ। ਉਸਦੇ ਖਾਣ-ਪੀਣ ਵਾਸਤੇ ਕੁਝ ਨਾ ਕੁਝ ਰੁਪੈ ਦੇ ਛੱਡਦੇ ਸਨ। ਉਹ ਮੁਖਤਾਰ ਅਫੀਮ ਤੇ ਚਰਸੀ ਸੀ। ਉਸ ਨੂੰ ਤਾਂ ਦੇ ਅਮਲ ਵਾਸਤੇ ਪੈਸੇ ਚਾਹੀਦੇ ਸਨ। ਉਹ ਨਿਰਾ ਅਮਲੀ ਹੀ ਨਹੀਂ ਸੀ, ਸਗੋਂ ਭਰੋਸੇ ਵਾਲਾ ਬੰਦਾ ਵੀ ਸੀ। ਜੇ ਕੋਈ ਗੱਲ ਸੁਣਦਾ ਤੇ ਦੇਖਦਾ ਉਸਨੂੰ ਪੇਟ ਤੇ ਅੱਖਾਂ ਵਿਚ ਹਜ਼ਮ ਕਰ ਜਾਂਦਾ। ਚੰਦਰ ਸ਼ੇਖਰ ਨੂੰ ਉਸ ਉਤੇ ਬੜਾ ਵਿਸ਼ਵਾਸ ਸੀ। ਏਸੇ ਕਰਕੇ ਹੀ ਸ਼ੇਖਰ ਨੇ ਇਕ ਸਰਕਾਰੀ ਠੇਕੇ ਦਾ ਦਰਵਾਜ਼ਾ ਤੋੜ ਕੇ ਉਸ ਨੂੰ ਦੋ ਸੇਰ ਪੱਕੀ ਅਫੀਮ ਲਿਆ ਦਿੱਤੀ ਸੀ ਤਾਂ ਕਿ ਉਹ ਰਜ ਕੇ ਖਾਵੇ ਤੇ ਸੌਖੇ ਦਿਨ ਕਟੀ ਜਾਵੇ। ਉਸ ਅਫੀਮ ਬਦਲੇ ਵੀ ਅਮਲੀ ਚੰਦਰ ਸ਼ੇਖਰ ਦਾ ਬਹੁਤ ਰਿਣੀ ਸੀ। ਅਮਲੀ ਛੜਾ ਸੀ। ਉਸ ਨੇ ਜਨਮ ਤੋਂ ਹੀ ਸ਼ਾਦੀ ਨਹੀਂ ਸੀ ਕੀਤੀ। ਸ਼ਾਦੀ ਕਿਉਂ ਨਹੀਂ ਕੀਤੀ? ਇਸ ਦਾ ਉੱਤਰ ਉਹ ਕਦੀ ਕਿਸੇ ਨੂੰ ਨਹੀਂ ਸੀ ਦੇਂਦਾ। ਭਾਵੇਂ ਉਸ ਨੂੰ ਲੱਖ ਵਾਰੇ ਪੁਛਿਆ ਜਾਵੇ...... ਪ੍ਰਤਾਪ ਨੂੰ ਇਹ ਵੀ ਪਤਾ ਲੱਗ ਹੋ ਚੁੱਕਾ ਸੀ ਕਿ ਚੰਦਰ ਸ਼ੇਖਰ ਤੇ ਉਸ ਦੇ ਸਾਥੀ ਕਿਸ ਕਰਮ ਵਿਚ ਰੁਝੇ ਹਨ। ਪਰ ਓਹ ਕਿਸੇ ਨੂੰ ਕੁਝ ਨਹੀਂ ਸੀ ਦਸਦਾ।

ਬਸੰਤ ਰੁਤ ਸੀ ਤੇ ਮਸਿਆ ਦੀ ਕਾਲੀ ਬੋਲੀ ਰਾਤ। ਅੱਧੀ ਰਾਤ ਨੂੰ ਝਾਂਸੀ ਸ਼ਹਿਰ ਦੀ ਸਾਰੀ ਜਨਤਾ ਸੀਤਲ ਹਵਾ ਦੇ ਮੱਠੇ ਮਿੱਠੇ ਬੁੱਲਿਆਂ ਨਾਲ ਘੂਕ ਸੌਂ ਚੁੱਕੀ ਸੀ। ਕੋਈ ਟਾਂਵਾਂ ਟਾਂਵਾਂ ਟਾਂਗੇ ਵਾਲਾ ਸਟੇਸ਼ਨ ਤੋਂ ਸਵਾਰੀ ਲਿਆ ਜਾਂ ਲੈ ਜਾ ਰਿਹਾ ਸੀ। ਘੋੜੇ ਦੇ ਸੁੰਬਾਂ ਦੀ ਟੱਪ ਟੱਪ ਰਾਤ ਦੀ ਚੁੱਪ ਨੂੰ ਤੋੜਦੀ ਸੀ। ਬੇ-ਅਰਾਮ ਰੇਲ ਗੱਡੀ ਦਿੱਲੀ ਤੋਂ ਆਈ। ਮਦਰਾਸ ਨੂੰ ਨਿਕਲ ਗਈ ਸੀ। ਉਸ ਦੀ ਚੀਕ (ਸੀਟੀ)