(੧੮)
ਬਦਲਾਵਟਾਂ ਤੋਂ ਨਿਰਾਲਾ ਹੈ; ਜੀਕੁਣ ਅੱਖਾਂ
ਨੂੰ ਰੌਸ਼ਨੀ ਦਿੰਦਾ ਸੂਰਜ ਅੱਖਾਂ ਦੇ ਗੁਣ ਅਵ
ਗੁਣਾਂ ਤੋਂ ਨਿਰਲੇਪ ਹੈ, ਇਸੇ ਤਰਾਂ ਸਾਰਿਆਂ
ਨੂੰ ਸੱਤਯਾ ਦੇਕੇ ਵਾਹਿਗੁਰੂ ਫਿਰ ਨਿਰਲੇਪ
ਹੈ I ਯਥਾ-"ਜਿਨ ਉਪਾਈ ਰੰਗ ਰਵਾਈ ਬੈਠਾ
ਵੇਖੋ ਵਖ ਇਕੇਲਾ" ਇਹ ਇਕ ਅਚਰਜ ਗੁਣ
ਹੈ ਕਿ ਵਿਚ ਪੂਰਨ ਹੋਕੇ ਆਸਰਾ ਦੇਕੇ ਫਿਰ
ਨਿਰਲੇਪ ਰਹਿਣਾ, ਪਰੰਤੁ ਏਹੋ ਜਹੇ ਗੁਣ
ਵਹਿਗਰੂ ਵਿਚ ਐਨੇਂ ਹਨ ਕਿ ਉਹਨਾਂ ਦਾ
ਅੰਤ ਹੀ ਨਹੀਂ ਜੀਅ ਜੰਤ ਸਭ ਓਸਦੇ ਹਨ
ਤੇ ਸਾਰਿਆਂ ਦਾ ਦਾਤਾ ਇਕੋ ਹੈ, ਅਰਥਾਤ
ਜੋ ਰਚਨਹਾਰ ਹੈ, ਓਹੀ ਧਾਰਨ ਹਾਰ ਹੈ, ਜੋ
ਧਾਰਨ ਹਾਰ ਹੈ ਓਹੀ ਪਾਲਨ ਹਾਰ ਹੈ, ਪਰੰਤੂ
ਆਪ ਓਹ (ਅਲਖ ਹੈ) ਸਾਡੇ ਮਨ ਦੇ ਫੁਰਨੇ
ਤੇ ਬੁੱਧ ਦੀਆਂ ਚਤਰਾਈਆਂ ਨਾਲ
ਓਹ ਲਖਿਆ ਨਹੀਂ ਜਾਂਦਾ, ਪਰਓਹ(ਮਰਾਰੇ)*
- "ਮੁਰ" ਏਹ ਧਾਤੁ ਹੈ, ਇਸਦਾ ਅਰਥ ਹੈ
ਫਸਾਨ ਵਾਲੀ ਵਸਤੂ, ਸੋ ਮੋਹ ਦੇ ਬੰਧਨ
ਵਿਚ ਫਸਾਨ ਦਾ ਕਾਰਨ ਅਗਯਾਨ ਹੈ, ਓਸ
ਅਗਯਾਨ ਦਾ ਜੋ ਹੋਵੈ (ਅਰੀ) ਸ਼ਤਰੂ ਸੋ
ਕਹਾਵੈ ਮੁਰਾਰਿ, ਇਥੇ ਰੇ ਦੀਰਘ "ਮਰਾਰੇ"
ਦੀ ਪਾਦ ਪੂਰਨਾਰਥ ਹੈ I
Digitized by Panjab Digital Library Lawww.panjabdigilib.org