ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/21

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧)

ਅਰਥ-ਹੇ ਵਾਹਿਗੁਰੂ ਜੀ ਤੂੰ ਸਾਰਿਆਂਗੁਣਾਂ
ਦਾ ਖਜ਼ਾਨਾ ਹੈਂ I ਗਯਾਨ ਧਯਾਨ ਨਾਲ ਤੇਰੀ
ਕੀਮਤ ਨਹੀਂ ਪੈਂਦੀ I ਉਚਿਆਂ ਤੋਂ ਉਚਾ
ਜਾਨੀਦਾ ਹੋ ਤੇਰਾ ਥਾਂ । ਮਨ ਧਨ ਤੇ ਪ੍ਰਾਨ
ਤੇਰੇ ਹਨ । ਸਾਰੇ ਜਗਤ ਨੂੰ ਇਕ ਚੇਤਨ ਸਤਾ
ਦੇ ਸੂਤ ਵਿਚ ਪਰੋ ਰੱਖਿਆ ਹੈ, ਹੇ ਵਾਹਿਗੁਰੂ
ਜੀ ਆਪ ਵੱਡਿਆਂ ਤੋਂ ਵੱਡੇ ਹੋ ਮੈਂ ਤੁਸਾਂ ਨੂੰ
ਕੇਹੜੀ ਉਪਮਾ ਦੇਵਾਂ ਹੇ ਅਲਖ ਤੇ ਅਪਾਰ
ਜੋਤੀ ਸਵਰੂਪ ਜੀ ਤੇਰੇ ਭੇਦ ਨੂੰ ਕੌਣ ਜਾਣੇ?
ਸਾਰੀਆਂ ਕਲਪਨਾਂ ਤੋਂ ਰਹਿਤ ਤੇ ਸਰਬ
ਸ਼ਕਤੀਆਂ ਸਹਿਤ ਆਪ ਹੀ ਸਰਬ ਦਾ
ਆਸਰਾ ਹੋ ।

ਭਾਵ ਵਾਹਿਗੁਰੂ ਜੀ ਦੇ ਸਨਮੁਖ ਉਸਤਤੀ
ਗੁਣ ਇਕ ਐਸੀ ਚੀਜ਼ ਹੈ ਜੋ ਦਿਲ ਨੂੰ ਖਿੱਚ
ਪਾਂਦੀ ਹੈ, ਪਰ ਇਕ ਗੁਣ ਵੇਖਕੇ ਜਦੋਂ ਦਿਲ
ਖਿੱਚ ਖਾਂਦਾ ਹੈ ਤਾਂ ਨਾਲ ਹੀ ਔਗਣ ਵੇਖਕੇ
ਉਦਾਸ ਹੋ ਜਾਂਦਾ ਹੈ, ਇਸ ਲਈ ਮਾਨੁਖ ਦੀ
ਖਿੱਚੀਣ ਵਾਲੀ ਬ੍ਰਿਤੀ ਇਕ ਰਸ ਨਹੀਂ
ਰੰਹਦੀ, ਪਰ ਸਾਰੇ ਗੁਣਾਂ ਦੇ ਖਜ਼ਾਨੇ ਵਹਿਗਰੂ
ਜੀ ਵੱਲ ਜਿਨ੍ਹਾਂ ਦੀ ਲਗਨ ਲਗੀ ਹੈ, ਓਹਨਾਂ
ਦੀ ਪ੍ਰੀਤ ਦਿਨੋ ਦਿਨ ਵਧਦੀ ਹੈ। ਮਨੁਖ ਦੇ