(੨੨)
ਗੁਣ ਗਿਣਤੀ ਵਿਚ ਆਕੇ ਮੁਕ ਜਾਂਦੇ ਹਨ,ਪਰ
ਵਹਿਗੁਰੂ ਗੁਣਾਂ ਦਾ ਅਮੁਕ ਖਜ਼ਾਨਾ ਹੈ। ਇਹ
ਜਦ ਸਮਝ ਪੈਂਦੀ ਹੈ ਤਾਂ ਚਿਤ ਕਰਤਾਰ ਵਲ
ਗੁਣਾਂ ਦੇ ਕਾਰਨ ਖਿਚਿਆ ਜਾਂਦਾ ਹੈ, ਪਰੰਤੂ
ਮਾਨੁਖ ਦੇ ਗਿਆਨ ਦੀ ਹੱਦ ਤੋਂ ਪਾਰ ਦੇਸ ਹੈ,
ਵਾਹਿਗੁਰੂ ਜੀ ਦਾ ਤੇ ਸਾਡੇ ਧਿਆਨ ਮੰਡਲ ਤੋਂ
ਉਚਾ ਹੈ । ਉਹ ਥਾਂ ਜਿਥੇ ਅਦੇਸ ਅਕਾਲ
ਪਰਮਾਤਮਾਂ ਹੈ, ਇਸ ਲਈ ਸਾਡੇ ਗਿਆਨ
ਧਿਆਨ ਨਾਲ ਉਸ ਦੀ ਕੀਮਤ ਨਹੀਂ ਪੈਂਦੀ
ਓਸ ਉਚੇ ਕਰਤਾਰ ਦੀ ਦਾਤ ਹੈ, ਮਨ ਧਨ ਤੇ
ਪ੍ਰਾਤ ਅਰ ਇਕ ਚੇਤਨਸਤਾ ਦੇ ਸੂਤ ਵਿਚ
(ਤਾਗੇ ਵਿਚ ਪਰੋ ਤੇ ਮਣਕਿਆਂ ਵਾਂਗ) ਸਾਰੇ
ਜਗਤ ਨੂੰ ਉਸਨੇ ਪਰੋ ਰੱਖਿਆ ਹੈ ਐਸੇ ਦਾਤਾਰ
ਕਰਤਾਰ ਦੀ ਸ਼ਾਨ ਵਿਚ ਉਪਮਾ ਕੇਹੜੀ ਦਿਤੀ
ਜਾਵੇ, ਕਿਉਂਕਿ ਓਹ ਵਡਿਆਂ ਤੋਂ ਵਡਾ ਹੈ,
ਉਸਦੇ ਬਰਾਬਰ ਦਾ ਕੋਈ ਹੋਵੇ ਤਾਂ ਉਪਮਾ ਦੇ
ਸਕੀਏ ਇਸ ਲਈ "ਕਹੁ ਰਵਿਦਾਸ ਅਕਥ
ਕਥਾ ਬਹੁ ਕਾਇ ਕਰੀਜੈ । ਜੈਸਾ ਤੂੰ ਤੈਸਾ ਤੁਹੀ
ਕਿਆ ਉਪਮਾ ਦੀਜੈ" ਜੋ ਅਲਖ ਤੇ ਅਪਾਰ ਹੈ
ਉਸ ਦੇ ਭੇਦ ਨੂੰ ਜਾਣੈ ਹੀ ਕੌਣ, ਦੇਸ ਕਾਲ
ਦੀ ਹੱਦ ਵਿਚ ਰਹਿਣ ਵਾਲੀ ਸਾਡੀ ਬ੍ਰਿਤੀ
ਦੇਸ ਕਾਲ ਦੀ ਹੱਦ ਵਾਲੇ ਪਦਾਰਥਾਂ ਨੂੰ ਹੀ